DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਧੀ ਦਰਜਨ ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਕਾਬੂ

ਪੱਤਰ ਪ੍ਰੇਰਕ ਜਗਰਾਉਂ, 29 ਮਾਰਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਅਤੇ ਵਾਹਨ ਜ਼ਬਤ ਕਰ ਕੇ 6 ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਜਗਰਾਉਂ, 29 ਮਾਰਚ

Advertisement

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਅਤੇ ਵਾਹਨ ਜ਼ਬਤ ਕਰ ਕੇ 6 ਤਸਕਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸੀਆਈਏ ਦੇ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਏਐੱਸਆਈ ਸੁਖਦੇਵ ਸਿੰਘ ਨੇ ਟੀ-ਪੁਆਇੰਟ ਅਮਰਗੜ੍ਹ ਕਲੇਰ ਵਿੱਚ ਨਾਕਾਬੰਦੀ ਕਰ ਕੇ ਚਾਰ ਚਾਲਕ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਦੋ ਕਿਲੋ ਅਫੀਮ ਬਰਾਮਦ ਹੋਈ ਪੁਲੀਸ ਨੇ ਗੁਰਜੰਟ ਸਿੰਘ, ਹਰਚੰਦ ਸਿੰਘ ਨੂੰ ਕਾਬੂ ਕੀਤਾ। ਇਸੇ ਤਰ੍ਹਾਂ ਸੀਆਈਏ ਪੁਲੀਸ ਨੇ ਗੁਪਤ ਸੂਚਨਾ ’ਤੇ ਡਰੇਨ ਪੁਲ ਚੌਕੀਮਾਨ ’ਚ ਨਾਕਾ ਲਗਾ ਕੇ ਅਮਰਦੀਪ ਸਿੰਘ ਅੰਬੂ ਅਤੇ ਗੁਰਮਿੰਦਰ ਸਿੰਘ ਗਿੰਦਾ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਕਾਰ ਸ਼ਰਾਬ ਲੋਡ ਕਰ ਕੇ ਪਿੰਡਾਂ ’ਚ ਵੇਚਣ ਲਈ ਜਾ ਰਹੇ ਸਨ। ਗੱਡੀ ਵਿੱਚੋਂ ਪੁਲੀਸ ਨੂੰ ਸ਼ਰਾਬ ਦੀਆਂ 12 ਪੇਟੀਆਂ (144 ਬੋਤਲਾਂ) ਮਿਲੀਆਂ ਹਨ। ਸਿੱਧਵਾਂ ਬੇਟ ਪੁਲੀਸ ਨੇ ਸ਼ਰਾਬ ਤਸਕਰ ਚਰਨਜੀਤ ਕੌਰ ਖੌਲਿਆਂ ਵਾਲਾ ਪੁਲ ਮਲਸੀਹਾਂ ਬਾਜਣ ਦੇ ਘਰ ਛਾਪਾ ਮਾਰ ਕੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।

ਇਸੇ ਤਰ੍ਹਾਂ ਸਿੱਧਵਾਂ ਬੇਟ ਪੁਲੀਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਚਾਲਕ ਦੀ ਤਲਾਸ਼ੀ ਲਈ ਤਾਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਤਸਕਰ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਅੱਕੂਵਾਲ ਵਜੋਂ ਹੋਈ। ਪੁਲੀਸ ਨੇ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਹੈ। ਡੀਐੱਸਪੀ ਜਸਯਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Advertisement
×