ਗੁਰਪ੍ਰੀਤ ਸ਼ਹਿਣਾ ਨੇ ਬਤੌਰ ਸੁਪਰਵਾਈਜ਼ਰ ਚਾਰਜ ਸੰਭਾਲਿਆ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਗੁਰਪ੍ਰੀਤ ਸ਼ਹਿਣਾ ਨੇ ਅੱਜ ਮਿਨੀ ਪੀਐਚਸੀ ਟੱਲੇਵਾਲ ਵਿੱਚ ਬਤੌਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ) ਚਾਰਜ ਸੰਭਾਲਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ ਤੇ ਹੋਰ ਆਗੂ ਵੀ ਮੌਜੂਦ ਸਨ। ਸੂਬਾ ਪ੍ਰਧਾਨ...
Advertisement
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਗੁਰਪ੍ਰੀਤ ਸ਼ਹਿਣਾ ਨੇ ਅੱਜ ਮਿਨੀ ਪੀਐਚਸੀ ਟੱਲੇਵਾਲ ਵਿੱਚ ਬਤੌਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ) ਚਾਰਜ ਸੰਭਾਲਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ ਤੇ ਹੋਰ ਆਗੂ ਵੀ ਮੌਜੂਦ ਸਨ। ਸੂਬਾ ਪ੍ਰਧਾਨ ਕੁਲਬੀਰ ਸਿੰਘ ਨੇ ਕਿਹਾ ਕਿ ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਵੱਲੋਂ ਸਰਗਰਮ ਆਗੂ ਗੁਰਪ੍ਰੀਤ ਸ਼ਹਿਣਾ ਦੇ ਆਰਡਰ ਆਪਣੇ ਜ਼ਿਲ੍ਹੇ ਵਿੱਚ ਪੈਂਦੇ ਸੈਂਟਰ ਟੱਲੇਵਾਲ ਵਿੱਚ ਕਰਵਾਉਣ ਲਈ ਹੱਕੀ ਸੰਘਰਸ਼ ਲੜਿਆ ਗਿਆ। ਇਸ ਮੌਕੇ ਰਾਜੇਸ਼ ਰਿਖੀ, ਮਾਸਟਰ ਰਾਜਿੰਦਰ ਭਦੌੜ, ਸਰਪੰਚ ਜਗਰਾਜ ਸਿੰਘ ਟੱਲੇਵਾਲ, ਜਰਨੈਲ ਸਿੰਘ, ਕੁਲਪ੍ਰੀਤ ਸਿੰਘ, ਰਣਧੀਰ ਸਿੰਘ, ਗੁਰਮੇਲ ਸਿੰਘ, ਨਿਰਭੈ ਸਿੰਘ ਤੇ ਹੋਰ ਹਾਜ਼ਰ ਸਨ।
Advertisement
Advertisement
×