ਦਸ ਕਿਲੋਮੀਟਰ ਮੈਰਾਥਨ ’ਚ ਗੁਰਪ੍ਰੀਤ ਧਾਲੀਵਾਲ ਦੀ ਚਾਂਦੀ
ਤਪਾ ਮੰਡੀ: ਤਪਾ ਦੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਨਿਊਜ਼ੀਲੈਂਡ ਦੇ ਹੈਸਟਿੰਗ ਸ਼ਹਿਰ ’ਚ 10 ਕਿਲੋਮੀਟਰ ਮੈਰਾਥਨ ’ਚ ਭਾਗ ਲਿਆ। ਇਸ ਮੈਰਾਥਨ ’ਚ ਪੰਜਾਬੀਆਂ ਸਮੇਤ ਹੋਰਨਾਂ ਮੁਲਕਾਂ ਦੇ 2200 ਦੇ ਕਰੀਬ ਦੋੜਾਕਾਂ ਨੇ ਹਿੱਸਾ ਲਿਆ। ਇਸ 10 ਕਿਲੋਮੀਟਰ ਦੌੜ ਵਿੱਚ ਤਪਾ...
Advertisement
ਤਪਾ ਮੰਡੀ: ਤਪਾ ਦੇ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਨਿਊਜ਼ੀਲੈਂਡ ਦੇ ਹੈਸਟਿੰਗ ਸ਼ਹਿਰ ’ਚ 10 ਕਿਲੋਮੀਟਰ ਮੈਰਾਥਨ ’ਚ ਭਾਗ ਲਿਆ। ਇਸ ਮੈਰਾਥਨ ’ਚ ਪੰਜਾਬੀਆਂ ਸਮੇਤ ਹੋਰਨਾਂ ਮੁਲਕਾਂ ਦੇ 2200 ਦੇ ਕਰੀਬ ਦੋੜਾਕਾਂ ਨੇ ਹਿੱਸਾ ਲਿਆ। ਇਸ 10 ਕਿਲੋਮੀਟਰ ਦੌੜ ਵਿੱਚ ਤਪਾ ਦੇ ਜੰਮਪਲ ਗੁਰਪ੍ਰੀਤ ਸਿੰਘ ਧਾਲੀਵਾਲ ਨੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਮੈਰਾਥਨ 56 ਮਿੰਟ 24 ਸਕਿੰਟ ’ਚ ਤੈਅ ਕੀਤੀ ਅਤੇ ਦੂਸਰੇ ਸਥਾਨ ’ਤੇ ਆ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਜਿਸ ਨੂੰ ਲੈ ਕੇ ਸ੍ਰੀ ਧਾਲੀਵਾਲ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ। ਉਨ੍ਹਾਂ ਦੇ ਪਿਤਾ ਬੰਤ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ ’ਚ ਜਾ ਕੇ ਵੀ ਉਹ ਖੇਡਾਂ ਨਾਲ ਜੁੜੇ ਰਹੇ ਅਤੇ ਪੰਜਾਬ ਪੁਲੀਸ ’ਚੋਂ ਸੇਵਾਮੁਕਤ ਹੋ ਕੇ ਉਹ ਨਿਊਜ਼ੀਲੈਂਡ ਚਲੇ ਗਏ ਸਨ। -ਪੱਤਰ ਪ੍ਰੇਰਕ
Advertisement
Advertisement