ਕੋਠਾ ਗੁਰੂ ਵਿੱਚ ਗੁਰਮਤਿ ਸਮਾਗਮ
ਪੱਤਰ ਪ੍ਰੇਰਕ ਭਗਤਾ ਭਾਈ, 16 ਜੂਨ ਸੰਤ ਧਰਮ ਸਿੰਘ (ਜਥੇਦਾਰ ਤਰਨਾ ਦਲ ਮਾਲਵਾ) ਦੀ 74ਵੀਂ ਬਰਸੀ ਮੌਕੇ ਗੁਰਦੁਆਰਾ ਚਮਨਸਰ ਸਾਹਿਬ ਪਿੰਡ ਕੋਠਾ ਗੁਰੂ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਸੰਤ ਧਰਮ...
Advertisement
ਪੱਤਰ ਪ੍ਰੇਰਕ
ਭਗਤਾ ਭਾਈ, 16 ਜੂਨ
Advertisement
ਸੰਤ ਧਰਮ ਸਿੰਘ (ਜਥੇਦਾਰ ਤਰਨਾ ਦਲ ਮਾਲਵਾ) ਦੀ 74ਵੀਂ ਬਰਸੀ ਮੌਕੇ ਗੁਰਦੁਆਰਾ ਚਮਨਸਰ ਸਾਹਿਬ ਪਿੰਡ ਕੋਠਾ ਗੁਰੂ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਸੰਤ ਧਰਮ ਸਿੰਘ ਨੂੰ ਯਾਦ ਕੀਤਾ। ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਸ਼ਿੰਦਰ ਸਿੰਘ ਕੋਠਾ ਗੁਰੂ ਨੇ ਗੁਰਬਾਣੀ ਕੀਰਤਨ ਕੀਤਾ। ਗਿਆਨੀ ਮਨਦੀਪ ਸਿੰਘ ਬੋਪਾਰਾਏ ਕਲਾਂ (ਦਮਦਮੀ ਟਕਸਾਲ) ਨੇ ਸੰਤ ਧਰਮ ਸਿੰਘ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਤੇ ਅੰਮ੍ਰਿਤਧਾਰੀ ਹੋਣ ਦੀ ਪ੍ਰੇਰਨਾ ਦਿੱਤੀ। ਸਮਾਗਮ ਦੇ ਪ੍ਰਬੰਧਕਾਂ ਜਥੇਦਾਰ ਹਾਕਮ ਸਿੰਘ ਜੱਸੜ ਤੇ ਅੰਗਰੇਜ਼ ਸਿੰਘ ਖਾਲਸਾ ਨੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
Advertisement