ਚਿੰਤਪੁਰਨੀ ਮੰਦਰ ’ਚ ਵਿਸ਼ਾਲ ਸਮਾਗਮ
ਸ੍ਰੀ ਚਿੰਤਪੁਰਣੀ ਮੰਦਰ ਭੁੱਚੋ ਕੈਂਚੀਆਂ ਵਿੱਚ ਪ੍ਰਬੰਧਕਾਂ ਨੇ ਪਾਵਨ ਸੰਗਰਾਂਦ ਦੇ ਸ਼ੁਭ ਦਿਹਾੜੇ ’ਤੇ ਸ੍ਰੀ ਛਿੰਨਮਸਤਿਕਾ ਕਾਵੜ ਸੇਵਾ ਸੰਘ ਅਤੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੇ ਸਹਿਯੋਗ ਨਾਲ ਵਿਸ਼ਾਲ ਚੌਂਕੀ ਲਗਾਈ ਗਈ। ਇਸ ਮੌਕੇ ਕ੍ਰਿਸ਼ਨਾ ਦੇਵੀ ਪਤਨੀ ਮੱਖਣ ਲਾਲ ਨੇ...
Advertisement
ਸ੍ਰੀ ਚਿੰਤਪੁਰਣੀ ਮੰਦਰ ਭੁੱਚੋ ਕੈਂਚੀਆਂ ਵਿੱਚ ਪ੍ਰਬੰਧਕਾਂ ਨੇ ਪਾਵਨ ਸੰਗਰਾਂਦ ਦੇ ਸ਼ੁਭ ਦਿਹਾੜੇ ’ਤੇ ਸ੍ਰੀ ਛਿੰਨਮਸਤਿਕਾ ਕਾਵੜ ਸੇਵਾ ਸੰਘ ਅਤੇ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਦੇ ਸਹਿਯੋਗ ਨਾਲ ਵਿਸ਼ਾਲ ਚੌਂਕੀ ਲਗਾਈ ਗਈ। ਇਸ ਮੌਕੇ ਕ੍ਰਿਸ਼ਨਾ ਦੇਵੀ ਪਤਨੀ ਮੱਖਣ ਲਾਲ ਨੇ ਪਰਿਵਾਰ ਸਮੇਤ ਪੁਜਾਰੀ ਉਮਾਸ਼ੰਕਰ ਸ਼ੁਕਲਾ ਜ਼ਰੀਏ ਪੂਜਾ ਕਰਾਈ। ਮਾਂ ਚਿੰਤਪੁਰਣੀ ਜਾਗਰਣ ਮੰਡਲ ਦੇ ਸੇਵਾਦਾਰ ਸੋਨੂ, ਸੰਦੀਪ ਅਤੇ ਰੌਕੀ ਲਡਵਾਲ ਨੇ ਮਹਾਮਾਈ ਦਾ ਗੁਣਗਾਣ ਕੀਤਾ। ਮੰਦਰ ਦੇ ਸੰਸਥਾਪਕ ਜੋਗਿੰਦਰ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਨੇ ਦੱਸਿਆ ਸਮਾਗਮ ਦੌਰਾਨ ਵਿਜੈ ਕੁਮਾਰ ਹੰਡਿਆਇਆ, ਰਾਜੂ ਰੜ, ਹੈਪੀ ਅਤੇ ਵਿਕਾਸ ਪਾਰਟੀ ਵੱਲੋਂ ਚਾਹ ਮੱਠੀ, ਗੁਰਪ੍ਰੀਤ ਅਤੇ ਪਵਨ ਨਿਊ ਮਾਰਕਿਟ ਰਾਮਪੁਰਾ ਨੇ ਕੜਾਹ ਪ੍ਰਸ਼ਾਦ ਅਤੇ ਮੰਦਰ ਕਮੇਟੀ ਨੇ ਆਲੂ ਪੂਰੀ ਦਾ ਲੰਗਰ ਲਗਾਇਆ। ਵਿਨੋਦ ਗਰਗ, ਸੰਦੀਪ ਅਤੇ ਦੀਪਕ ਪਾਰਟੀ ਨੇ ਬਰਤਨ ਸੇਵਾ ਕੀਤੀ। ਇਸ ਮੌਕੇ ਵੱਖ ਵੱਖ ਜ਼ਿਲਿਆਂ ਤੋਂ ਸ਼ਰਧਾਲੂ ਨਤਮਸਤਕ ਹੋਏ। -ਪੱਤਰ ਪ੍ਰੇਰਕ
Advertisement
Advertisement