ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਖਾਦ ਦੇਵੇ ਸਰਕਾਰ: ਨਕੱਈ
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਵੱਲੋਂ ਕਸਬਾ ਭੀਖੀ ਦੇ ਪਿੰਡ ਖੀਵਾ ਕਲਾਂ ਵਿੱਚ ਗੁੜਥੜੀ ਰੋਡ ਉੱਪਰ ਖੇਤਾਂ ’ਚੋਂ ਪਾਣੀ ਕੱਢਣ ਵਾਲੇ ਕਿਸਾਨਾਂ ਲਈ 1 ਲੱਖ ਰੁਪਏ ਦਾ ਡੀਜ਼ਲ ਤੇਲ ਮੁਹੱਈਆ ਕਰਨ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਖੀਵਾ...
Advertisement
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਵੱਲੋਂ ਕਸਬਾ ਭੀਖੀ ਦੇ ਪਿੰਡ ਖੀਵਾ ਕਲਾਂ ਵਿੱਚ ਗੁੜਥੜੀ ਰੋਡ ਉੱਪਰ ਖੇਤਾਂ ’ਚੋਂ ਪਾਣੀ ਕੱਢਣ ਵਾਲੇ ਕਿਸਾਨਾਂ ਲਈ 1 ਲੱਖ ਰੁਪਏ ਦਾ ਡੀਜ਼ਲ ਤੇਲ ਮੁਹੱਈਆ ਕਰਨ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਖੀਵਾ ਕਲਾਂ ਤੋਂ ਹੀਰੋ ਕਲਾਂ ਰੋਡ ਉੱਪਰ ਖੇਤਾਂ ਲਈ 400 ਲੀਟਰ ਡੀਜ਼ਲ ਤੇਲ ਦੇਣ ਦਾ ਵੀ ਦਿੱਤਾ। ਸ੍ਰੀ ਨਕੱਈ ਨੇ ਭੀਖੀ ਦੇ ਪਿੰਡ ਹੀਰੋ ਕਲਾਂ ਪਿੰਡ ਵਿੱਚ ਨੁਕਸਾਨੇ ਗਏ ਘਰਾਂ ਦੀ ਵੀ ਮੱਦਦ ਕਰਨ ਦਾ ਵਾਅਦਾ ਕੀਤਾ। ਇਨ੍ਹਾਂ ਦੇ ਨਾਲ-ਨਾਲ ਪਿੰਡ ਹਮੀਰਗੜ੍ਹ ਢੈਪਈ ਲਈ 500 ਲੀਟਰ ਡੀਜ਼ਲ ਤੇਲ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਵੀ ਮੰਗ ਕੀਤੀ ਕਿ ਨਕਸਾਨੇ ਗਏ ਖੇਤਾਂ ਫਸਲਾਂ ਦੀ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ 100 ਫੀਸਦੀ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਦੇ ਪੂਰੇ ਨੁਕਸਾਨ ਦੀ ਭਰਪਾਈ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਅਤੇ ਆਉਂਦੀ ਹਾੜੀ ਦੀ ਫ਼ਸਲ ਲਈ ਮੁਫ਼ਤ ਕਣਕ ਦਾ ਬੀਜ ਅਤੇ ਖਾਦ ਮੁਹੱਈਆ ਕਰਵਾਏ।
Advertisement
Advertisement
×