ਸਰਕਾਰੀ ਸਕੂਲ ਦੇ ਖਿਡਾਰੀਆਂ ਨੇ 9 ਤਗ਼ਮੇ ਜਿੱਤੇ
ਸਕੂਲੀ ਜ਼ੋਨਲ ਖੇਡਾਂ ਵਿੱਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਭੁੱਚੋ ਮੰਡੀ (ਲੜਕੇ) ਦੇ ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਪਿੰਸੀਪਲ ਇੰਚਾਰਜ ਦਵਿੰਦਰਪਾਲ ਬਾਵਾ ਅਤੇ ਡੀਪੀਈ ਰਵਿੰਦਰ ਸਿੰਘ ਅਤੇ ਪੀਟੀਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਕਟ ਦੇ ਅੰਡਰ-14 ਅਤੇ 17 ਦੇ...
Advertisement
ਸਕੂਲੀ ਜ਼ੋਨਲ ਖੇਡਾਂ ਵਿੱਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਭੁੱਚੋ ਮੰਡੀ (ਲੜਕੇ) ਦੇ ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਪਿੰਸੀਪਲ ਇੰਚਾਰਜ ਦਵਿੰਦਰਪਾਲ ਬਾਵਾ ਅਤੇ ਡੀਪੀਈ ਰਵਿੰਦਰ ਸਿੰਘ ਅਤੇ ਪੀਟੀਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਕ੍ਰਿਕਟ ਦੇ ਅੰਡਰ-14 ਅਤੇ 17 ਦੇ ਮੁਕਾਬਲਿਆਂ ਵਿੱਚ ਲੜਕਿਆਂ ਨੇ ਪਹਿਲਾ, ਅੰਡਰ-17 ਖੋ-ਖੋ, ਅੰਡਰ-19 ਫੁਟਬਾਲ, ਅੰਡਰ-19 ਕਬੱਡੀ ਨੈਸ਼ਨਲ ਅਤੇ ਅੰਡਰ-19 ਲੜਕੀਆਂ ਨੇ ਬੈਡਮਿੰਟਨ ’ਚ ਦੂਜਾ, ਬੈਡਮਿੰਟਨ ਅੰਡਰ-19 ਲੜਕੇ ਅਤੇ ਸ਼ਤਰੰਜ ਅੰਡਰ-17 ਲੜਕੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਰਾਮਪੁਰਾ ਵਿੱਚ ਕਰਵਾਏ ਗਏ ਕਲਾ ਉਤਸਵ ਮੁਕਾਬਲੇ ਅੰਸ਼ਦੀਪ ਅਤੇ ਆਕਾਸ਼ਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਅਤੇ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Advertisement
Advertisement
×