ਝੰਡੂਕੇ ’ਚ ਸਰਕਾਰ ਵੱਲੋਂ ਅਥਲੈਟਿਕ ਕੋਚ ਦੀ ਨਿਯੁਕਤੀ
ਭੁੱਚੋ ਮੰਡੀ: ਪਿੰਡ ਝੰਡੂਕੇ ਵਿੱਚ ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ, ਪੰਚਾਇਤ, ਪਿੰਡ ਦੇ ਮੁਲਾਜ਼ਮ, ਫੌਜੀ, ਐੱੱਨਆਰਆਈ ਵੀਰ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਸੋਮਾ ਸਿੰਘ, ਸਕੱਤਰ ਐਡਵੋਕੇਟ ਹਰਜਿੰਦਰ ਸਿੰਘ...
Advertisement
ਭੁੱਚੋ ਮੰਡੀ: ਪਿੰਡ ਝੰਡੂਕੇ ਵਿੱਚ ਲੋਕ ਚੇਤਨਾ ਸੋਸ਼ਲ ਵੈੱਲਫੇਅਰ ਸੁਸਾਇਟੀ, ਪੰਚਾਇਤ, ਪਿੰਡ ਦੇ ਮੁਲਾਜ਼ਮ, ਫੌਜੀ, ਐੱੱਨਆਰਆਈ ਵੀਰ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਖੇਡਾਂ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਸੋਮਾ ਸਿੰਘ, ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਅਤੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ 400 ਮੀਟਰ ਦਾ ਟਰੈਕ ਤਿਆਰ ਕੀਤਾ ਹੈ ਅਤੇ ਕਬੱਡੀ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਂਦੇ ਹਨ। ਪਿੰਡ ਵਾਸੀਆਂ ਦੀ ਮਿਹਨਤ ਸਦਕਾ ਪੰਜਾਬ ਸਰਕਾਰ ਨੇ ਅਥਲੈਟਿਕਸ ਕੋਚ ਵਜੋਂ 10 ਕਿਲੋਮੀਟਰ ਦੌੜ ਦੇ ਨੈਸ਼ਨਲ ਮੈਡਲਿਸਟ ਖਿਡਾਰੀ ਅਰਸ਼ਦੀਪ ਸਿੰਘ ਨੂੰ ਨਿਯੁਕਤ ਕਰ ਦਿੱਤਾ ਹੈ। ਲੋਕਾਂ ਨੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਗੁਰਮੀਤ ਸਿੰਘ ਮੀਤ ਹੇਅਰ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
×