ਸਰਕਾਰੀ ਸਕੂਲ ’ਚੋਂ ਸਾਮਾਨ ਚੋਰੀ
ਇਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇਕੇ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਜਿੰਦਰੇ ਭੰਨ੍ਹ ਕੇ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਅਣਪਛਾਤੇ ਵਿਅਕਤੀ ਸਕੂਲ ਅੰਦਰ ਦਾਖਲ...
Advertisement
ਇਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇਕੇ ਵਿੱਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਜਿੰਦਰੇ ਭੰਨ੍ਹ ਕੇ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਅਵਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਅਣਪਛਾਤੇ ਵਿਅਕਤੀ ਸਕੂਲ ਅੰਦਰ ਦਾਖਲ ਹੋ ਗਏ ਜਿੰਨ੍ਹਾਂ ਨੇ ਸਕੂਲ ਦੇ ਦਫ਼ਤਰ ਅਤੇ ਲਾਇਬ੍ਰੇਰੀ ਦੇ ਜਿੰਦਰੇ ਭੰਨ੍ਹ ਕੇ ਪੰਜ ਕੰਪਿਊਟਰ ਸੈੱਟ ਅਤੇ ਪ੍ਰਿੰਟਰ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਕੂਲ ਦੇ ਰਿਕਾਰਡ ਦੀ ਫਰੋਲਾ-ਫਰੋਲੀ ਵੀ ਕੀਤੀ ਹੈ। ਇਸ ਸੰਬੰਧੀ ਸਕੂਲ ਵੱਲੋਂ ਸਾਦਿਕ ਪੁਲੀਸ ਕੋਲ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ।
Advertisement
Advertisement
×