ਗਰਲਜ਼ ਕਾਲਜ ’ਚ ਸਫ਼ਾਈ ਰੱਖਣ ਦੀ ਸਹੁੰ ਚੁੱਕੀ
ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਕਾਰਜਕਾਰੀ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਦੀ ਅਗਵਾਈ ਹੇਠ ਸਵੱਛਤਾ ਪੱਖਵਾੜਾ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਅਫਸਰ ਪ੍ਰੋ. ਉਂਕਾਰ ਸਿੰਘ ਚਹਿਲ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ...
Advertisement
ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਕਾਰਜਕਾਰੀ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਦੀ ਅਗਵਾਈ ਹੇਠ ਸਵੱਛਤਾ ਪੱਖਵਾੜਾ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਅਫਸਰ ਪ੍ਰੋ. ਉਂਕਾਰ ਸਿੰਘ ਚਹਿਲ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ 2014 ਨੂੰ ਗਾਂਧੀ ਜੈਅੰਤੀ ਦੇ ਮੌਕੇ ਕੀਤੀ ਸੀ। ਇਸ ਸਾਲ ਵੀ 16 ਸਤੰਬਰ ਤੋਂ 2 ਅਕਤੂਬਰ 2025 ਤੱਕ ਕਾਲਜ ਵਿੱਚ ਇਹ ਮੁਹਿੰਮ ਚੱਲ ਰਹੀ ਹੈ। ਇਸ ਮੌਕੇ ਐੱਨ ਐੱਸ ਐੱਸ ਵਾਲੰਟੀਅਰਾਂ ਅਤੇ ਸਟਾਫ ਨੇ ਸਫਾਈ ਰੱਖਣ ਲਈ ਸਹੁੰ ਚੁੱਕੀ। ਡਾ. ਸੁਨੀਤਾ ਵੱਲੋਂ ਸਫਾਈ ਦੀ ਮਹੱਤਤਾ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਇਸ ਦੌਰਾਨ ਕਾਲਜ ਦਾ ਸਮੂਹ ਸਟਾਫ ਮੌਜੂਦ ਸੀ।
Advertisement
Advertisement
Advertisement
×