ਟਾਹਲੀਆਂ ’ਚ ਮੁਫ਼ਤ ਟਿਊਸ਼ਨ ਸੈਂਟਰ ਸ਼ੁਰੂ
ਚੰਦਰਾਸ਼ ਫਾਊਂਡੇਸ਼ਨ ਗੌਰਖਪੁਰ (ਯੂਪੀ) ਅਤੇ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਗ੍ਰਾਮ ਪੰਚਾਇਤ ਟਾਹਲੀਆਂ ਦੇ ਸਹਿਯੋਗ ਨਾਲ ਪਿੰਡ ਟਾਹਲੀਆਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹਿਆ ਗਿਆ। ਸਟੇਟ ਐਵਾਰਡੀ ਜੋਗਿੰਦਰ ਸਿੰਘ ਲਾਲੀ ਨੇ ਦੱਸਿਆ ਕਿ...
Advertisement
ਚੰਦਰਾਸ਼ ਫਾਊਂਡੇਸ਼ਨ ਗੌਰਖਪੁਰ (ਯੂਪੀ) ਅਤੇ ਬਿੱਗ ਹੋਪ ਫਾਊਂਡੇਸ਼ਨ ਬਰੇਟਾ ਵੱਲੋਂ ਗ੍ਰਾਮ ਪੰਚਾਇਤ ਟਾਹਲੀਆਂ ਦੇ ਸਹਿਯੋਗ ਨਾਲ ਪਿੰਡ ਟਾਹਲੀਆਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਦੇ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲ੍ਹਿਆ ਗਿਆ। ਸਟੇਟ ਐਵਾਰਡੀ ਜੋਗਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਸ ਸੈਂਟਰ ਨਾਲ਼ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਸਹਾਇਤਾ ਮਿਲੇਗੀ।
ਬਿੱਗ ਹੋਪ ਫਾਊਡੇਸ਼ਨ ਦੇ ਮਨਿੰਦਰ ਸਿੰਗਲਾ ਨੇ ਕਿਹਾ ਕਿ ਇਹ ਸੈਂਟਰ ਬਿਲਕੁਲ ਮੁਫ਼ਤ ਹੈ ਅਤੇ ਸੰਸਥਾ ਦਾ ਮੁੱਖ ਟੀਚਾ ਲੋੜਵੰਦ ਬੱਚਿਆਂ ਨੂੰ ਪੜ੍ਹਾ ਕੇ ਯੋਗ ਬਣਾਉਣਾ ਹੈ। ਇਸ ਮੌਕੇ ਬੀਰਬਲ ਸਿੰਘ, ਗੁਰਦਾਸ ਸਿੰਘ ਗੋਰਾ, ਬੰਸੋ ਕੌਰ, ਸੁਖਜੀਤ ਕੌਰ, ਲਵਜੋਤ ਕੌਰ ਵੀ ਮੌਜੂਦ ਸਨ।
Advertisement
Advertisement
×