ਫ਼ੌਜ ਤੇ ਪੁਲੀਸ ’ਚ ਭਰਤੀ ਦੇ ਚਾਹਵਾਨ ਲਈ ਮੁਫ਼ਤ ਸਿਖਲਾਈ ਕੈਂਪ
ਪਿੰਡ ਤੁੰਗਵਾਲੀ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਇੱਕ ਹੋਰ ਉਪਰਾਲਾ ਕਰਦਿਆਂ ਫੌਜ ਅਤੇ ਪੁਲੀਸ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਲੜਕੀਆਂ ਲਈ ਪਿੰਡ ਦੇ ਸੰਤ ਹਜ਼ਾਰਾ ਸਿੰਘ ਖੇਡ ਸਟੇਡੀਅਮ ਵਿੱਚ ਸਿਖਲਾਈ ਕੈਂਪ ਸ਼ੁਰੂ ਕਰਵਾਇਆ...
Advertisement
ਪਿੰਡ ਤੁੰਗਵਾਲੀ ਦੇ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਇੱਕ ਹੋਰ ਉਪਰਾਲਾ ਕਰਦਿਆਂ ਫੌਜ ਅਤੇ ਪੁਲੀਸ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਲੜਕੀਆਂ ਲਈ ਪਿੰਡ ਦੇ ਸੰਤ ਹਜ਼ਾਰਾ ਸਿੰਘ ਖੇਡ ਸਟੇਡੀਅਮ ਵਿੱਚ ਸਿਖਲਾਈ ਕੈਂਪ ਸ਼ੁਰੂ ਕਰਵਾਇਆ ਹੈ। ਇਸ ਦੀ ਸ਼ੁਰੂਆਤ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਰਿਬਨ ਕੱਟ ਕੇ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਲੜਕੇ ਲੜਕੀਆਂ ਨੂੰ ਕੋਚ ਜਗਸੀਰ ਸਿੰਘ ਲਾਲ੍ਹਾ ਤਿਆਰੀ ਕਰਵਾਉਣਗੇ ਅਤੇ ਰੋਜ਼ਾਨਾ ਮੁਫ਼ਤ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਕੇ ਖੇਡਾਂ ਵਿੱਚ ਆਪਣੀ ਰੁਚੀ ਰੱਖਣ ਲਈ ਪ੍ਰੇਰਿਆ। ਇਸ ਮੌਕੇ ਭਾਜਪਾ ਆਗੂ ਗੁਰਜੀਤ ਸਿੰਘ ਮਾਨ ਨੇ ਕੈਂਪ ਲਈ 5100 ਰੁਪਏ ਦੀ ਸਹਇਤਾ ਦਿਤੀ।
Advertisement
Advertisement
×