ਵਿਵੇਕ ਚੈਰੀਟੇਬਲ ਹਸਪਤਾਲ ’ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਤੇ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਬਾਬਾ ਖੇਮ ਦਾਸ ਦੀ ਯਾਦ ’ਚ 258ਵਾਂ ਅੱਖਾਂ ਦਾ ਮੁਫ਼ਤ ਕੈਂਪ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵਿੱਚ ਲਾਇਆ ਗਿਆ ਜਿਸ ਦਾ ਉਦਘਾਟਨ ਰਾਜ ਸਭਾ ਮੈਂਬਰ ਬਲਬੀਰ...
Advertisement
ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਤੇ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਬਾਬਾ ਖੇਮ ਦਾਸ ਦੀ ਯਾਦ ’ਚ 258ਵਾਂ ਅੱਖਾਂ ਦਾ ਮੁਫ਼ਤ ਕੈਂਪ ਵਿਵੇਕ ਚੈਰੀਟੇਬਲ ਹਸਪਤਾਲ ਜਲਾਲ ਵਿੱਚ ਲਾਇਆ ਗਿਆ ਜਿਸ ਦਾ ਉਦਘਾਟਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੀਤਾ। ਉਨ੍ਹਾਂ ਪ੍ਰਬੰਧਕਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਸਪਤਾਲ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੰਤ ਰਿਸ਼ੀ ਰਾਮ ਜੈਤੋ ਤੇ ਬਾਬਾ ਗੰਗਾ ਰਾਮ ਨੇ ਸੰਤ ਸੀਚੇਵਾਲ ਦਾ ਸਨਮਾਨ ਕੀਤਾ। ਡਾ. ਰਵੀਕਾਂਤ ਬਮੋਤਰਾ, ਡਾ. ਮਿਨਾਕਸ਼ੀ ਸਿੰਧੂ ਤੇ ਡਾ. ਸੁਪ੍ਰੀਤ ਕੌਰ ਨੇ 1030 ਮਰੀਜ਼ਾਂ ਦੀ ਜਾਂਚ ਕਰਕੇ 470 ਮਰੀਜਾਂ ਦੇ ਮੁਫਤ ਲੈਂਜ਼ ਪਾਉਣ ਦੀ ਚੋਣ ਕੀਤੀ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਤੀਸ਼ ਸ਼ਰਮਾ, ਗੁਰਵਿੰਦਰ ਸਿੰਘ, ਬਲਰਾਮ ਸ਼ਰਮਾ, ਗੁਲਾਬ ਸਿੰਗਲਾ, ਸੁਖਦੀਪ ਸਿੰਘ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਹਾਜ਼ਰ ਸਨ।
Advertisement
Advertisement
×