ਇਥੇ ਸਿਰਸਾ ਰੋਡ ‘ਤੇ ਅੱਜ ਸ਼ਾਮੀਂ ਇੱਕ ਇਨੋਵਾ ਗੱਡੀ, ਮੋਟਰਸਾਈਕਲ ਅਤੇ ਸਕੂਟੀ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਚਾਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਏਲਨਾਬਾਦ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੱਕ ਇਨੋਵਾ ਗੱਡੀ ਸਿਰਸਾ ਤੋਂ ਏਲਨਾਬਾਦ ਵੱਲ ਆ ਰਹੀ ਸੀ ਜਦੋਂ ਉਹ ਸਿਰਸਾ ਰੋਡ ਤੇ ਸਥਿਤ ਮਿੱਠੀ ਸੁਰੇਰਾ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਇੱਕ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀ ਤਾਂ ਇਹ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਤਿੰਨ ਮੋਟਰ ਸਾਈਕਲ ਸਵਾਰ ਪੈਟਰੋਲ ਪੰਪ ਤੋਂ ਪੈਟਰੋਲ ਭਰਵਾ ਕੇ ਜਿਵੇਂ ਹੀ ਸਿਰਸਾ ਰੋਡ ਤੇ ਚੜ੍ਹੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਇਨੋਵਾ ਗੱਡੀ ਨਾਲ ਆਹਮੋ-ਸਾਹਮਣੇ ਟਕਰਾ ਗਏ। ਇਹ ਟੱਕਰ ਐਨੀ ਜ਼ਬਰਦਸਤ ਸੀ ਕਿ ਮੋਟਰ ਸਾਈਕਲ ਨੂੰ ਮੌਕੇ ‘ਤੇ ਹੀ ਅੱਗ ਲੱਗ ਗਈ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਨੋਵਾ ਗੱਡੀ ਬੇਕਾਬੂ ਹੋ ਕੇ ਸਾਹਮਣੇ ਆ ਰਹੀ ਸਕੂਟੀ ਵਿੱਚ ਜਾ ਟਕਰਾਈ ਜਿਸ ਕਾਰਨ ਸਕੂਟੀ ਸਵਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
+
Advertisement
Advertisement
Advertisement
Advertisement
×