ਸਾਈਬਰ ਠੱਗੀ ਮਾਮਲੇ ’ਚ ਚਾਰ ਗ੍ਰਿਫ਼ਤਾਰ
ਸਾਈਬਰ ਥਾਣਾ ਪੁਲੀਸ ਦੀ ਟੀਮ ਨੇ ਸਾਈਬਰ ਠੱਗੀ ਦੇ ਇਕ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੋਹ ਭੀੜ-ਭੜੱਕੇ ਵਾਲੇ ਜਨਤਕ ਸਮਾਗਮਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਮੋਬਾਈਲ ਚੋਰੀ ਕਰਕੇ ਉਸ ’ਚੋਂ ਭੁਗਤਾਨ ਐਪਸ ਰਾਹੀਂ...
Advertisement
ਸਾਈਬਰ ਥਾਣਾ ਪੁਲੀਸ ਦੀ ਟੀਮ ਨੇ ਸਾਈਬਰ ਠੱਗੀ ਦੇ ਇਕ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੋਹ ਭੀੜ-ਭੜੱਕੇ ਵਾਲੇ ਜਨਤਕ ਸਮਾਗਮਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਮੋਬਾਈਲ ਚੋਰੀ ਕਰਕੇ ਉਸ ’ਚੋਂ ਭੁਗਤਾਨ ਐਪਸ ਰਾਹੀਂ ਵੱਡੀਆਂ ਧੋਖਾਧੜੀਆਂ ਕਰਦਾ ਸੀ। ਮੁਲਜ਼ਮਾਂ ਦੀ ਪਛਾਣ ਸੰਜੀਤ, ਧਰਮਵੀਰ, ਈਸ਼ਵਰ ਅਤੇ ਦਿਲਬਾਗ ਵਜੋਂ ਹੋਈ ਹੈ, ਪੁਲੀਸ ਬੁਲਾਰੇ ਨੇ ਦੱਸਿਆ ਹੈ ਕਿ ਪਿੰਡ ਚੱਕਾਂ ਵਸੀ ਸੰਤ ਲਾਲ ਨੇ ਪੁਲੀਸ ਕੋਲ 15 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਤਿਰੰਗਾ ਯਾਤਰਾ ’ਚ ਹਿੱਸਾ ਲੈਣ ਲਈ ਨਹਿਰੂ ਪਾਰਕ ’ਚ ਗਿਆ ਹੋਇਆ ਸੀ। ਪੁਲੀਸ ਨੇ ਸੰਤ ਲਾਲ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।
Advertisement
Advertisement