ਜਬਰ-ਜਨਾਹ ਮਾਮਲੇ ’ਚ ਸਾਬਕਾ ਸਰਪੰਚ ਬਰੀ
ਪੱਤਰ ਪ੍ਰੇਰਕ ਬਠਿੰਡਾ, 17 ਅਪਰੈਲ ਪਿੰਡ ਕੋਠੇ ਨਾਥੀਆਣਾ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਉਰਫ ਨਹਿਰੂ ਨੂੰ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਸਪੈਸ਼ਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ ਸੁਣਾਇਆ। ਅਦਾਲਤ...
Advertisement
ਪੱਤਰ ਪ੍ਰੇਰਕ
ਬਠਿੰਡਾ, 17 ਅਪਰੈਲ
Advertisement
ਪਿੰਡ ਕੋਠੇ ਨਾਥੀਆਣਾ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਉਰਫ ਨਹਿਰੂ ਨੂੰ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਹ ਫ਼ੈਸਲਾ ਸਪੈਸ਼ਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ ਸੁਣਾਇਆ। ਅਦਾਲਤ ਨੇ ਪੀੜਤ ਧਿਰ ਦੇ ਵਕੀਲਾਂ ਗੁਰਮੀਤ ਸਿੰਘ ਬਰਾੜ ਅਤੇ ਵਰਿੰਦਰ ਸਿੰਘ ਬਰਾੜ ਦੀਆਂ ਦਲੀਲਾਂ ਨੂੰ ਸੁਣਨ ਅਤੇ ਸਬੂਤਾਂ ਦੀ ਘਾਟ ਕਾਰਨ ਰਾਜਵਿੰਦਰ ਸਿੰਘ ਉਰਫ ਨਹਿਰੂ ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਥਾਣਾ ਨੇਹੀਆਂ ਵਾਲਾ ਵਿੱਚ 20.07.2024 ਨੂੰ ਐੱਫਆਈਆਰ ਨੰਬਰ 89 ਅਧੀਨ ਧਾਰਾ 376, 406 ਅਤੇ 201 ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਦੂਜੀ ਧਿਰ ਅਦਾਲਤ ਅੱਗੇ ਦੋਸ਼ ਸਾਬਤ ਕਰਨ ਵਿੱਚ ਅਸਫ਼ਲ ਰਹੀ। ਰਾਜਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਪਰ ਅੱਜ ਨਿਆਂ ਦੀ ਜਿੱਤ ਹੋਈ ਹੈ।
Advertisement