DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਜ਼ਿਲ੍ਹੇ ’ਚ ਛੱਪੜਾਂ ਨੂੰ ‘ਥਾਪਰ ਮਾਡਲ’ ਬਣਾਉਣ ਦੀ ਰਸਮੀ ਸ਼ੁਰੂਆਤ

ਚਾਰ ਮਹੀਨਿਆਂ ’ਚ ਮੁਕੰਮਲ ਹੋਵੇਗਾ ਕੰਮ; ਖਰਚੇ ਜਾਣਗੇ 755.42 ਲੱਖ ਰੁਪਏ
  • fb
  • twitter
  • whatsapp
  • whatsapp
featured-img featured-img
ਪਿੰਡ ਮਹਿਤਾ ਵਿੱਚ ਛੱਪੜ ਨੂੰ ਥਾਪਰ ਮਾਡਲ ਤਹਿਤ ਵਿਕਸਤ ਕਰਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਤਿੰਦਰ ਭੱਲਾ।
Advertisement

ਸ਼ਗਨ ਕਟਾਰੀਆ

ਬਠਿੰਡਾ, 12 ਫਰਵਰੀ

Advertisement

ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਛੱਪੜਾਂ ਨੂੰ ‘ਥਾਪਰ ਮਾਡਲ’ ਵਿੱਚ ਤਬਦੀਲ ਕਰਨ ਦੇ ਪ੍ਰਾਜੈਕਟ ਦਾ ਰਸਮੀ ਆਗ਼ਾਜ਼ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਪਿੰਡ ਮਹਿਤਾ ਤੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛੱਪੜ ਗੰਦਗੀ ਵਿੱਚ ਤਬਦੀਲ ਹੋ ਗਏ ਹਨ ਪਰ ਹੁਣ ਪੰਜਾਬ ਸਰਕਾਰ ਇਨ੍ਹਾਂ ਛੱਪੜਾਂ ਦੀ ਕਾਇਆ ਕਲਪ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਹਲਕਾ ਬਠਿੰਡਾ (ਦਿਹਾਤੀ) ਦੇ 20 ਪਿੰਡਾਂ ਦੇ ਛੱਪੜਾਂ ਨੂੰ ਲਿਆ ਗਿਆ ਹੈ, ਜਿਨ੍ਹਾਂ ਉੱਪਰ 755.42 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਕੰਮ ਚਾਰ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਛੱਪੜਾਂ ਦਾ ਗੰਦਾ ਪਾਣੀ ਓਵਰ ਫ਼ਲੋਅ ਹੋ ਕੇ ਪਿੰਡਾਂ ਦੀਆਂ ਗਲੀਆਂ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਥਾਪਰ ਮਾਡਲ ਤਹਿਤ ਛੱਪੜਾਂ ਨੂੰ ਤਰਲ ਵੇਸਟ ਮੈਨੇਜਮੈਂਟ ਤਕਨੀਕ ਨਾਲ ਲੈਸ ਕਰਕੇ ਪਾਣੀ ਨੂੰ ਸਾਫ਼ ਕੀਤਾ ਜਾਵੇਗਾ, ਜਿਸ ਨੂੰ ਕਿਸਾਨ ਫ਼ਸਲਾਂ ਦੀ ਸਿੰਚਾਈ ਲਈ ਵਰਤ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸੰਗਤ ਬਲਾਕ ਦੇ ਪਿੰਡਾਂ ਪੱਕਾ ਖੁਰਦ ਦੇ ਛੱਪੜ ਲਈ 29.12 ਲੱਖ ਰੁਪਏ, ਡੂੰਮਵਾਲੀ ਲਈ 26.94 ਲੱਖ, ਘੁੱਦਾ ਲਈ 34.32 ਲੱਖ, ਜੰਗੀਰਾਣਾ ਲਈ 23.08 ਲੱਖ, ਕਾਲਝਰਾਣੀ ਲਈ 39.15 ਲੱਖ, ਮੱਲਵਾਲਾ ਲਈ 31.66 ਲੱਖ, ਮਹਿਤਾ ਲਈ 39.31 ਲੱਖ, ਪੱਕਾ ਕਲਾਂ ਲਈ 38.12 ਲੱਖ, ਰਾਏ ਕੇ ਕਲਾਂ ਲਈ 30.03 ਲੱਖ, ਬਾਂਡੀ ਲਈ 34.41 ਲੱਖ, ਗੁਰਥੜੀ ਲਈ 33.65 ਲੱਖ ਅਤੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਛੱਪੜ ’ਤੇ 24.73 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਸ ਛੱਪੜਾਂ ’ਤੇ ਕੁੱਲ 384.52 ਲੱਖ ਰੁਪਏ ਖਰਚ ਆਉਣਗੇ। ਇਸ ਮੌਕੇ ਸ੍ਰੀ ਭੱਲਾ ਨੇ ਛੱਪੜਾਂ ਦੇ ਨਵੀਨੀਕਰਨ ਅਤੇ ਨਵੀਆਂ ਬਣਾਈਆਂ ਗਲੀਆਂ ਨਾਲੀਆਂ ਦਾ ਉਦਘਾਟਨ ਵੀ ਕੀਤਾ।

ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਮਹਿਤਾ, ਸਰਪੰਚ ਹਰਪਾਲ ਸਿੰਘ ਪਾਲੀ ਘੁੱਦਾ, ਹਰਬੰਸ ਸਿੰਘ ਬੰਬੀਹਾ, ਸਰਪੰਚ ਹਰਬੰਸ ਸਿੰਘ ਪਥਰਾਲਾ, ਬੀਡੀਪੀਓ ਜਗਸਿਮਰਨ ਸਿੰਘ, ਪੰਚਾਇਤ ਸਕੱਤਰ ਕੁਲਦੀਪ ਸਿੰਘ, ਪੰਚਾਇਤ ਅਫ਼ਸਰ ਇਕਬਾਲ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।

Advertisement
×