DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰ ਦੀ ਨਾਲਾਇਕੀ ਕਾਰਨ ਆਏ ਹੜ੍ਹ: ਜ਼ੀਰਾ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਲਹਿਰਾ ਰੋਹੀ ਵਿੱਚ ਹੋਈ। ਇਸ ਮੌਕੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਨਹੀਂ ਸਨ ਬਲਕਿ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਆਏ ਹਨ।...

  • fb
  • twitter
  • whatsapp
  • whatsapp
featured-img featured-img
ਮੀਟਿੰਗ ਦੌਰਾਨ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਅਤੇ ਹੋਰ।-ਫੋਟੋ: ਨੀਲੇਵਾਲਾ
Advertisement

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਲਹਿਰਾ ਰੋਹੀ ਵਿੱਚ ਹੋਈ। ਇਸ ਮੌਕੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਨਹੀਂ ਸਨ ਬਲਕਿ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਹੁਣ ਕਣਕ ਦੇ ਬੀਜ ਦੀ ਬਹੁਤ ਲੋੜ ਹੈ, ਕਿਸਾਨਾਂ ਲਈ ਕਣਕ ਦਾ ਬੀਜ ਇਕੱਠਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਮੀਟਿੰਗ ਵਿੱਚ ਜਥੇਬੰਦੀ ਦੀ ਮਜ਼ਬੂਤੀ ਲਈ ਅਗਲਾ ਇਜਲਾਸ ਕਰਾਉਣ ਦਾ ਫੈਸਲਾ ਲਿਆ, ਜਿਸ ਵਿੱਚ 31 ਦਸੰਬਰਤੱਕ ਸਾਰੇ ਪਿੰਡਾਂ ਵਿੱਚ ਮੈਂਬਰਸ਼ਿਪ ਕੱਟ ਕੇ ਇਕਾਈਆਂ ਬਣਾਈਆਂ ਜਾਣਗੀਆਂ ਤੇ 31 ਜਨਵਰੀ ਤੱਕ ਡੈਲੀਗੇਟਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਸੁਖਵਿੰਦਰ ਕੌਰ ਸੂਬਾ ਜਨਰਲ ਸਕੱਤਰ, ਲਾਲ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ, ਸੂਬਾ ਪ੍ਰੈੱਸ ਸਕੱਤਰ ਜਰਨੈਲ ਸਿੰਘ, ਸਵਿੰਦਰ ਸਿੰਘ ਜਥੇਬੰਧਕ ਸਕੱਤਰ ਅੰਮ੍ਰਿਤਸਰ, ਬਲਵੰਤ ਸਿੰਘ ਮਹਿਰਾਜ, ਸਤਵੰਤ ਸਿੰਘ ਵਜੀਦਪੁਰ, ਸੂਰਜ ਭਾਨ ਫਰੀਦਕੋਟ, ਹਰਚਰਨ ਸਿੰਘ ਮਾਨਸਾ, ਪਰਸ਼ੋਤਮ ਮਹਿਰਾਜ ਬਠਿੰਡਾ,ਕੁਲਵਿੰਦਰ ਸਿੰਘ ਗੁਰਦਾਸਪੁਰ, ਗੁਰਭਾਗ ਸਿੰਘ ਮਰੂੜ ਹਾਜ਼ਰ ਸਨ।

Advertisement
Advertisement
×