DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਕਾਲੂ ਨਾਥ ਦਾ ਪੰਜ ਰੋਜ਼ਾ ਸਾਲਾਨਾ ਮੇਲਾ ਸ਼ੁਰੂ 

ਭਗਵਾਨ ਦਾਸ ਗਰਗ ਨਥਾਣਾ, 26 ਮਾਰਚ ਨਥਾਣਾ ਨਗਰ ਨੂੰ ਪੰਜ ਪੀਰਾਂ ਦੀ ਚਰਨ ਛੂਹ ਪ੍ਰਾਪਤ ਹੈ। ਮਹਿਰਾਜ ਦੀ ਜੰਗ ਸਮੇਂ ਬਾਬਾ ਕਾਲੂ ਨਾਥ ਨੇ ਗੁਰੂ ਹਰਿਗੋਬਿੰਦ ਦੀਆਂ ਫੌਜਾਂ ਨੂੰ ਦੁੱਧ ਲੰਗਰ ਅਤੇ ਸਾਭ ਸੰਭਾਲ ਦੀ ਸੇਵਾ ਕੀਤੀ ਸੀ। ਜੰਗ ਫਤਹਿ...

  • fb
  • twitter
  • whatsapp
  • whatsapp
featured-img featured-img
ਮੰਦਰ ਦੀ ਬਾਹਰੀ ਝਲਕ।
Advertisement
ਭਗਵਾਨ ਦਾਸ ਗਰਗ
ਨਥਾਣਾ, 26 ਮਾਰਚ
ਨਥਾਣਾ ਨਗਰ ਨੂੰ ਪੰਜ ਪੀਰਾਂ ਦੀ ਚਰਨ ਛੂਹ ਪ੍ਰਾਪਤ ਹੈ। ਮਹਿਰਾਜ ਦੀ ਜੰਗ ਸਮੇਂ ਬਾਬਾ ਕਾਲੂ ਨਾਥ ਨੇ ਗੁਰੂ ਹਰਿਗੋਬਿੰਦ ਦੀਆਂ ਫੌਜਾਂ ਨੂੰ ਦੁੱਧ ਲੰਗਰ ਅਤੇ ਸਾਭ ਸੰਭਾਲ ਦੀ ਸੇਵਾ ਕੀਤੀ ਸੀ। ਜੰਗ ਫਤਹਿ ਹੋਣ ਉਪਰੰਤ ਗੁਰੂ ਹਰਿਗੋਬਿੰਦ, ਬਾਬਾ ਕਾਲੂ ਨਾਥ, ਰਤਨ ਹਾਜ਼ੀ, ਬਾਬਾ ਕਲਿਆਣ ਦਾਸ ਅਤੇ ਪੀਰ ਸਖੀ ਸੁਲਤਾਨ ਵਿਚਕਾਰ ਅਹਿਮ ਗੋਸ਼ਟੀ ਹੋਈ ਸੀ। ਇੱਥੇ ਹਰ ਸਾਲ ਚੇਤਰਵਦੀ ਚੌਦਸ ਨੂੰ ਬਾਬਾ ਕਾਲੂ ਨਾਥ ’ਤੇ ਭਾਰੀ ਮੇਲਾ ਲਗਦਾ ਹੈ ਅਤੇ ਮੁੱਖ ਤੌਰ ’ਤੇ ਗੁੜ ਦੀਆਂ ਭੇਲੀਆਂ ਦਾ ਪ੍ਰਸ਼ਾਦ ਚੜ੍ਹਦਾ ਹੈ। ਨਾਥਾਣਾ ਤੋਂ ਛਿਪਦੇ ਵੱਲ ਗੰਗਾ ਹੈ। ਇੱਕ ਕਿਲੋਮੀਟਰ ਬਾਬਾ ਕਾਲੂ ਨਾਥ ਵੱਲੋਂ ਪ੍ਰਗਟ ਕੀਤੀ ਗੰਗਾ ਦੇ ਸਰੋਵਰ ’ਚ ਰੋਮਾਣਾ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਅਸਥੀਆਂ ਅੱਜ ਵੀ ਜਲ ਪ੍ਰਵਾਹ ਹੁੰਦੀਆਂ ਹਨ। ਲੋਕ ਟਿੱਲੇ ਦੇ ਨਾਲ ਵਤਾਤਵਰਨ ਦੀ ਸ਼ੁੱਧਤਾ ਲਈ ਵਿਰਾਸਤੀ ਰੁੱਖ ਲਾਏ ਜਾ ਰਹੇ ਹਨ। ਇਸ ਵਾਰ ਇਹ ਮੇਲਾ 27 ਮਾਰਚ ਤੋਂ 31 ਮਾਰਚ ਤੱਕ ਲੱਗ ਰਿਹਾ ਹੈ। ਬੱਚਿਆਂ ਦੇ ਮਨੋਰੰਜਨ ਲਈ ਝੂਲੇ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਹੁੰਦੀਆਂ ਹਨ। ਪੁਰਾਤਨ ਗਾਇਕ, ਨਕਲੀਏ, ਕਵੀਸ਼ਰ ਅਤੇ ਢੱਡ ਸਾਰੰਗੀ ਦੇ ਅਖਾੜੇ ਲੱਗਦੇ ਹਨ। ਇੱਕ ਦਿਨ ਕੁਸ਼ਤੀਆਂ ਅਤੇ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ। ਅੰਤਿਮ ਦਿਨ ਮੇਲੇ ਵਿੱਚ ਕੇਵਲ ਮਹਿਲਾਵਾਂ ਦੀ ਹੀ ਸ਼ਮੂਲੀਅਤ ਹੁੰਦੀ ਹੈ।ਬਾਬਾ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਜਨਮ ਸਾਖੀ ਪੜ੍ਹੀ ਜਾਂਦੀ ਹੈ। ਤਪ ਅਸਥਾਨ ਅੰਦਰ ਮੰਜੇ ਉੱਪਰ ਸੌਂਣ, ਮਸਰ ਦੀ ਦਾਲ, ਮਾਸ, ਸ਼ਰਾਬ ਅਤੇ ਬੈਂਗਣ ਦੀ ਵਰਤੋਂ ਦੀ ਮਨਾਹੀ ਹੈ। ਸਾਰੇ ਤਪ ਅਸਥਾਨ ਦੀ ਮਰਿਆਦਾ ਦਾ ਪਾਲਣ ਕਰਦੇ ਹਨ।

Advertisement
Advertisement
×