ਡੇਅਰੀ ’ਚ ਅੱਗ ਲੱਗੀ
ਇਥੇ ਫਿਰੋਜ਼ਪੁਰ ਰੋਡ ’ਤੇ ਐੱਸ ਕੇ ਡੇਅਰੀ ’ਚ ਅੱਗ ਲੱਗਣ ਨਾਲ ਅੰਦਰ ਪਿਆ ਸਾਮਾਨ ਸੜ ਗਿਆ। ਡੇਅਰੀ ਮਾਲਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਤਕਰੀਬਨ 4 ਵਜੇ ਰਾਹਗੀਰਾਂ ਨੇ ਉਸ ਨੂੰ ਫੋਨ ਕਰਕੇ ਅੱਗ ਬਾਰੇ ਜਾਣਕਾਰੀ ਦਿੱਤੀ। ਗੁਲਸ਼ਨ...
Advertisement
ਇਥੇ ਫਿਰੋਜ਼ਪੁਰ ਰੋਡ ’ਤੇ ਐੱਸ ਕੇ ਡੇਅਰੀ ’ਚ ਅੱਗ ਲੱਗਣ ਨਾਲ ਅੰਦਰ ਪਿਆ ਸਾਮਾਨ ਸੜ ਗਿਆ। ਡੇਅਰੀ ਮਾਲਕ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਤਕਰੀਬਨ 4 ਵਜੇ ਰਾਹਗੀਰਾਂ ਨੇ ਉਸ ਨੂੰ ਫੋਨ ਕਰਕੇ ਅੱਗ ਬਾਰੇ ਜਾਣਕਾਰੀ ਦਿੱਤੀ। ਗੁਲਸ਼ਨ ਕੁਮਾਰ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਆਂਢ-ਗੁਆਂਢ ਦੇ ਲੋਕਾਂ ਨੇ ਜੱਦੋ-ਜ਼ਹਿਦ ਕਰਕੇ ਅੱਗ ’ਤੇ ਕਾਬੂ ਪਾਇਆ। ਗੁਲਸ਼ਨ ਕੁਮਾਰ ਨੇ ਦੱਸਿਆ ਕਿ ਡੇਅਰੀ ’ਚ ਪਿਆ ਲਗਪਗ 100 ਕਿਲੋ ਦੇਸੀ ਘਿਓ, ਦੁੱਧ, ਦਹੀਂ, ਫਰਿਜ਼ਾਂ ਇਨਵਰਟਰ, ਬੈਟਰੇ, ਕੰਡੇ ਅਤੇ ਹੋਰ ਜ਼ਰੂਰੀ ਸਾਮਾਨ ਸੜ ਗਿਆ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਮਕਾਨ ਦਾ ਕੰਮ ਚੱਲਦਾ ਹੋਣ ਕਾਰਨ ਘਰ ਦਾ ਕਾਫੀ ਸਾਮਾਨ ਡੇਅਰੀ ਅੰਦਰ ਪਿਆ ਹੋਇਆ ਸੀ ਅਤੇ ਉਹ ਵੀ ਸੜ ਗਿਆ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਮੱਲਾਂਵਾਲਾ ਕਸਬੇ ਨੂੰ ਵੀ ਇੱਕ ਫਾਇਰ ਬ੍ਰਿਗੇਡ ਗੱਡੀ ਮੁਹੱਈਆ ਕਰਵਾਈ ਜਾਵੇ।
Advertisement
Advertisement
×

