ਲੋੜਵੰਦ ਪਰਿਵਾਰ ਦੀ ਮਾਲੀ ਮਦਦ
ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ, ਤਲਵੰਡੀ ਭਾਈ ਵੱਲੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ। ਇਸ ਪਰਿਵਾਰ ਦੇ ਕਮਰੇ ਦੀ ਮੀਂਹ ਕਾਰਨ ਕਮਰੇ ਦੀ ਛੱਤ ਡਿੱਗ ਗਈ ਸੀ ਅਤੇ ਕੰਧਾਂ ਨੂੰ ਵੀ ਨੁਕਸਾਨ ਪੁੱਜਿਆ ਸੀ। ਸਰਬਨ ਸਿੰਘ ਨੇ ਦੱਸਿਆ...
Advertisement
ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ, ਤਲਵੰਡੀ ਭਾਈ ਵੱਲੋਂ ਲੋੜਵੰਦ ਪਰਿਵਾਰ ਦੀ ਮਾਲੀ ਮਦਦ ਕੀਤੀ ਗਈ ਹੈ। ਇਸ ਪਰਿਵਾਰ ਦੇ ਕਮਰੇ ਦੀ ਮੀਂਹ ਕਾਰਨ ਕਮਰੇ ਦੀ ਛੱਤ ਡਿੱਗ ਗਈ ਸੀ ਅਤੇ ਕੰਧਾਂ ਨੂੰ ਵੀ ਨੁਕਸਾਨ ਪੁੱਜਿਆ ਸੀ। ਸਰਬਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ ਸੀ। ਤਿੰਨ ਛੋਟੀਆਂ ਬੱਚੀਆਂ ਸਣੇ ਪਰਿਵਾਰ ਨੇ ਰਾਤ ਖੁੱਲ੍ਹੇ ਆਸਮਾਨ ਹੇਠ ਹੀ ਬਿਤਾਈ। ਇਸ ਬਾਰੇ ਪਤਾ ਲੱਗਣ ’ਤੇ ਸੁਸਾਇਟੀ ਦੇ ਪ੍ਰਬੰਧਕਾਂ ਜਗਦੀਸ਼ ਪਾਲ, ਪਰਮਜੀਤ ਸਿੰਘ ਕਲਸੀ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਡਾ. ਗੁਰ ਭਾਗ ਸਿੰਘ, ਮਨੋਜ ਕੁਮਾਰ ਤੇ ਜਗਦੀਪ ਸਿੰਘ ਆਦਿ ਨੇ ਪੀੜਤ ਪਰਿਵਾਰ ਦੀ ਮਦਦ ਕੀਤੀ।
Advertisement
Advertisement
×