ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਿਜਲੀ ਦੇ ਮੀਟਰ ਉਤਾਰਨ ਗਏ ਮੁਲਾਜ਼ਮਾਂ ਨਾਲ ਧੱਕਾ-ਮੁੱਕੀ

ਪਿੰਡ ਸ਼ਮਸ਼ਾਬਾਦਪੱਟੀ ਦੀ ਢਾਣੀ ਤੇਜ਼ਾ ਸਿੰਘ ’ਚ ਡਿਫਾਲਟਰ ਬਿਜਲੀ ਖ਼ਪਤਾਰਕਾਂ ਦੇ ਮੀਟਰ ਉਤਾਰਨ ਗਏ ਬਿਜਲੀ ਮੁਲਾਜ਼ਮਾਂ ਨਾਲ ਕੁਝ ਲੋਕਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜੇਈ ਰੋਹਤਾਸ਼ ਨੇ ਦੱਸਿਆ ਕਿ ਬਿਜਲੀ ਨਿਗਮ...
Advertisement

ਪਿੰਡ ਸ਼ਮਸ਼ਾਬਾਦਪੱਟੀ ਦੀ ਢਾਣੀ ਤੇਜ਼ਾ ਸਿੰਘ ’ਚ ਡਿਫਾਲਟਰ ਬਿਜਲੀ ਖ਼ਪਤਾਰਕਾਂ ਦੇ ਮੀਟਰ ਉਤਾਰਨ ਗਏ ਬਿਜਲੀ ਮੁਲਾਜ਼ਮਾਂ ਨਾਲ ਕੁਝ ਲੋਕਾਂ ਵੱਲੋਂ ਧੱਕਾ-ਮੁੱਕੀ ਕੀਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਜੇਈ ਰੋਹਤਾਸ਼ ਨੇ ਦੱਸਿਆ ਕਿ ਬਿਜਲੀ ਨਿਗਮ ਦੇ ਉਚ ਅਧਿਕਾਰੀਆਂ ਦੇ ਹੁਕਮਾਂ ’ਤੇ ਉਹ ਢਾਣੀ ਤੇਜ਼ਾ ਸਿੰਘ ਡਿਫਾਲਟਰ ਖਪਤਕਾਰਾਂ ਦੇ ਮੀਟਰ ਉਤਾਰਨ ਲਈ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਡਿਫਾਲਟਰ ਖਪਤਕਾਰਾਂ ਨੂੰ ਵਾਰ-ਵਾਰ ਬਿਜਲੀ ਦੇ ਬਿੱਲ ਭਰਨ ਲਈ ਆਖਿਆ ਗਿਆ। ਜਦੋਂ ਉਨ੍ਹਾਂ ਨੇ ਵਾਰ ਵਾਰ ਕਹਿਣ ਦੇ ਬਾਵਜੂਦ ਬਿੱਲ ਨਹੀਂ ਭਰੇ ਤਾਂ ਉਨ੍ਹਾਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜਦੋਂ ਉਹ ਡਿਫਾਲਟਰ ਖਪਤਕਾਰਾਂ ਦੇ ਮੀਟਰ ਉਤਾਰ ਰਹੇ ਸਨ ਤਾਂ ਇਸੇ ਦੌਰਾਨ ਕਰੀਬ ਇਕ ਦਰਜਨ ਵਿਅਕਤੀਆਂ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਤੇ ਮੋਟਰਸਾਈਕਲ ਦੀ ਚਾਬੀ ਖੋਹ ਲਈ।

Advertisement

Advertisement