ਪ੍ਰਾਚੀਨ ਮੰਦਰ ਮਾਤਾ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਸ਼ਹਿਣਾ ਵੱਲੋਂ ਤੀਆਂ ਸਬੰਧੀ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਸਰਪੰਚ ਕਰਮਜੀਤ ਕੌਰ, ਨਾਜਮ ਸਿੰਘ ਫੌਜੀ ਅਤੇ ਸਮੁੱਚੀ ਗ੍ਰਾਮ ਪੰਚਾਇਤ ਸ਼ਹਿਣਾ ਨੇ ਕੀਤਾ। ਮੰਦਰ ਕਮੇਟੀ ਵੱਲੋਂ ਪ੍ਰਧਾਨ ਅਮਰੀਕ ਸਿੰਘ ਬੀਕਾ ਦੀ ਅਗਵਾਈ ਵਿੱਚ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ ਗਿਆ ਅਤੇ ਪੰਜਾਬੀ ਗਾਇਕਾ ਸਰਗਮ-ਬੀ, ਜੋਤੀ ਬਰਨਾਲਾ, ਜਸਪ੍ਰੀਤ ਸਿੰਮੀ, ਪਵਨ ਗਿੱਲ, ਜੋਤੀ ਗਿੱਲ ਨੇ ਗੀਤਾ ਅਤੇ ਬੋਲੀਆ ਨਾਲ ਖੂਬ ਰੰਗ ਬੰਨ੍ਹਿਆ।
ਗਿੱਧੇ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਦਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਪਹਿਲੀ ਵਾਰ ਰਿਕਾਰਡ ਤੋੜ ਇਕੱਠ ਹੋਇਆ। ਸ਼ਹਿਣਾ ਦੇ ਲਾਗਲੇ ਪਿੰਡ ਚੂੰਘਾਂ, ਵਿਧਾਤੇ, ਬੁਰਜ ਫਤਿਹਗੜ੍ਹ, ਭੋਤਨਾ, ਮੌੜ ਨਾਭਾ ਤੋਂ ਵੀ ਕੁੜੀਆਂ ਨੇ ਤੀਆਂ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਔਰਤਾਂ ਦੇ ਪੰਜਾਬੀ ਅਤੇ ਰਵਾਇਤੀ ਪਹਿਰਾਵੇ ਨੇ ਸਮਾਗਮ ਦੀ ਸ਼ੋਭਾ ਵਧਾਈ।
ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਨੰਬਰਦਾਰ, ਖਜ਼ਾਨਚੀ ਅਨਿਲ ਕੁਮਾਰ ਗਰਗ, ਪ੍ਰਮੋਦ ਕੁਮਾਰ ਸਿੰਗਲਾ, ਗੁਰਵਿੰਦਰ ਸਿੰਘ ਨਾਮਧਾਰੀ, ਹਰਮੇਲ ਸਿੰਘ ਟੱਲੇਵਾਲੀਆਂ, ਨਰਿੰਦਰ ਕੁਮਾਰ ਸਿੰਗਲਾ, ਡਾ. ਅਵਤਰਨ ਸਿੰਘ ਤਰਨੀ, ਬੀਰਬਲ ਮਿੱਤਲ, ਸਵਰਨਜੀਤ ਸਿੰਘ ਸਾਬਕਾ ਪੰਚ, ਕਾਕੂ ਮਿੱਤਲ, ਕੁਲਦੀਪ ਸਿੰਘ ਪਟਵਾਰੀ, ਅਜੈਬ ਸਿੰਘ ਪਟਵਾਰੀ, ਮੱਘਰ ਸਿੰਘ ਖਾਲਸਾ, ਗੁਰਜੰਟ ਸਿੰਘ ਬਦਰੇਵਾਲਾ, ਰੂਪ ਸਿੰਘ ਮਿਸਤਰੀ, ਬਹਾਦਰ ਸਿੰਘ ਸੇਵਾਦਾਰ, ਬੇਅੰਤ ਸਿੰਘ ਪ੍ਰਧਾਨ, ਗੁਰਮੁੱਖ ਸਿੰਘ ਪੰਚ, ਮਲਕੀਤ ਸਿੰਘ ਜਟਾਣਾ, ਹੈਪੀ ਪੰਚ, ਭੋਲਾ ਸਿੰਘ ਪੰਚ, ਗਗਨ ਪੰਚ, ਜੋਗਿੰਦਰ ਸਿੰਘ ਪੰਚ, ਨਵੀ ਪਟਵਾਰੀ ਪੰਚ, ਰਾਣੀ ਕੌਰ ਪੰਚ, ਡਾ. ਪੀਤਾ ਸਿੰਘ ਪੰਚ, ਚੈਰੀ ਗੋਸਲ ਪੰਚ, ਜਤਿੰਦਰ ਸਿੰਘ ਖਹਿਰਾ, ਯਾਦਵਿੰਦਰ ਸਿੰਘ ਯਾਦੀ ਪੰਚ, ਲਖਵਿੰਦਰ ਸਿੰਘ ਜੱਸਲ ਡੀ.ਜੇ., ਹਰਦੀਪ ਸਿੰਘ ਰਾਏ ਸਟੂਡੀਓ, ਹਰਬੰਸ ਸਿੰਘ ਦਿਓਲ ਸਟੂਡੀਓ ਆਦਿ ਹਾਜ਼ਰ ਸਨ। ਇਹ ਸਾਰਾ ਪ੍ਰੋਗਰਾਮ ਆਨਲਾਈਨ ਪ੍ਰੋਗਰਾਮ ਦਿਖਾਇਆ ਗਿਆ ਅਤੇ ਸਟੇਜ ਦੀ ਜ਼ਿੰਮੇਵਾਰੀ ਮੱਖਣ ਮਿੱਤਲ ਸ਼ਹਿਣਾ ਵਾਲੇ ਨੇ ਨਿਭਾਈ ਗਈ।