ਸਹੁਰਾ ਹੀ ਨਿਕਲਿਆ ਜਵਾਈ ਦਾ ਕਾਤਲ
ਕਸਬਾ ਸ਼ਹਿਣਾ ਵਿੱਚ ਨਹਿਰ ਤੋਂ ਮਿਲੀ ਮੱਘਰ ਸਿੰਘ ਦੀ ਲਾਸ਼ ਪਿੱਛੋਂ ਸ਼ਹਿਣਾ ਪੁਲੀਸ ਨੇ ਮੱਘਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਮੱਘਰ ਸਿੰਘ ਦੇ ਸਹੁਰਾ ਨਛੱਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸ਼ਹਿਣਾ ਦੇ ਐੱਸ ਐੱਚ ਓ...
ਕਸਬਾ ਸ਼ਹਿਣਾ ਵਿੱਚ ਨਹਿਰ ਤੋਂ ਮਿਲੀ ਮੱਘਰ ਸਿੰਘ ਦੀ ਲਾਸ਼ ਪਿੱਛੋਂ ਸ਼ਹਿਣਾ ਪੁਲੀਸ ਨੇ ਮੱਘਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਮੱਘਰ ਸਿੰਘ ਦੇ ਸਹੁਰਾ ਨਛੱਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਸ਼ਹਿਣਾ ਦੇ ਐੱਸ ਐੱਚ ਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਮੱਘਰ ਸਿੰਘ ਦਾ ਦਸ ਸਾਲ ਪਹਿਲਾਂ ਪਰਮਜੀਤ ਕੌਰ ਵਾਸੀ ਭਦੌੜ ਨਾਲ ਵਿਆਹ ਹੋਇਆ ਸੀ। ਪਰਮਜੀਤ ਕੌਰ ਪਹਿਲਾਂ ਜਗਰਾਓਂ ਵਿਖੇ ਵਿਆਹੀ ਹੋਈ ਸੀ। ਜਿਸ ਦੇ ਦੋ ਬੱਚੇ ਸਨ। ਮੱਘਰ ਸਿੰਘ ਉਪਰੋਕਤ ਬੱਚਿਆਂ ਨੂੰ ਚੰਗਾ ਨਹੀਂ ਸਮਝਦਾ ਸੀ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਵਾਰਦਾਤ ਤੋਂ ਇਕ ਦਿਨ ਪਹਿਲਾਂ ਮੱਘਰ ਸਿੰਘ ਦਾ ਸਹੁਰਾ ਨਛੱਤਰ ਸਿੰਘ ਤੇ ਇੱਕ ਹੋਰ ਵਿਅਕਤੀ ਮੱਘਰ ਸਿੰਘ ਨਾਲ ਉਸ ਦੇ ਘਰ ਵਿੱਚ ਸ਼ਰਾਬ ਪੀ ਰਹੇ ਸਨ ਅਤੇ ਉਸ ਦੇ ਨਾਲ ਹੀ ਮੋਟਰਸਾਈਕਲ ’ਤੇ ਚਲੇ ਗਏ। ਦੂਸਰੇ ਦਿਨ ਮੱਘਰ ਸਿੰਘ ਦੀ ਲਾਸ਼ ਨਹਿਰ ਦੇ ਕਿਨਾਰਿਓਂ ਮਿਲੀ ਸੀ।
ਪੁਲੀਸ ਨੇ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਸਹੁਰੇ ਨਛੱਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਵਿਅਕਤੀ ਪਹਿਚਾਣ ਰੇਸ਼ਮ ਸਿੰਘ ਵਾਸੀ ਭਦੌੜ ਵਜੋਂ ਹੋਈ ਹੈ।