ਝੋਨੇ ਦਾ ਝਾੜ ਘਟਣ ਕਾਰਨ ਕਿਸਾਨ ਪ੍ਰੇਸ਼ਾਨ
ਇਸ ਵਾਰ ਝੋਨੇ ਦਾ ਝਾੜ ਘਟਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਤੀ ਕਿੱਲਾ 20 ਮਣ ਝੋਨਾ ਘੱਟ ਨਿਕਲ ਰਿਹਾ ਹੈ। ਕਿਸਾਨ ਜਰਨੈਲ ਸਿੰਘ, ਪੰਮਾ ਸਿੰਘ, ਸੁਦਾਗਰ ਸਿੰਘ, ਰੂਪ ਸਿੰਘ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਾਲ...
Advertisement
ਇਸ ਵਾਰ ਝੋਨੇ ਦਾ ਝਾੜ ਘਟਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਪ੍ਰਤੀ ਕਿੱਲਾ 20 ਮਣ ਝੋਨਾ ਘੱਟ ਨਿਕਲ ਰਿਹਾ ਹੈ। ਕਿਸਾਨ ਜਰਨੈਲ ਸਿੰਘ, ਪੰਮਾ ਸਿੰਘ, ਸੁਦਾਗਰ ਸਿੰਘ, ਰੂਪ ਸਿੰਘ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਪ੍ਰਤੀ ਕਿੱਲਾ ਝੋਨਾ 90 ਮਣ ਨਿਕਲਿਆ ਸੀ ਪਰ ਇਸ ਵਾਰ ਝਾੜ 70 ਤੋਂ 75 ਮਨ ਹੀ ਨਿਕਲ ਰਿਹਾ ਹੈ। ਹਰੇਕ ਕਿਸਾਨ ਨੂੰ ਪ੍ਰਤੀ ਕਿੱਲਾ 15 ਤੋਂ 20 ਹਜ਼ਾਰ ਰੁਪਏ ਦੀ ਮਾਰ ਪੈ ਰਹੀ ਹੈ। ਜਿਹੜੇ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕੀਤੀ ਸੀ ਅਤੇ ਝੋਨਾ ਲਾਇਆ ਸੀ ਉਨ੍ਹਾਂ ਨੂੰ ਵੱਡੀ ਮਾਰ ਪਈ ਹੈ ਅਤੇ ਠੇਕਾ ਮੋੜਨਾ ਔਖਾ ਹੋਇਆ ਪਿਆ ਹੈ। ਬਲਾਕ ਸ਼ਹਿਣਾ ਦੇ ਦਰਜਨਾਂ ਪਿੰਡਾਂ ਵਿੱਚ ਲਗਪਗ ਹਰੇਕ ਕਿਸਾਨ ਦਾ ਹੀ 15 ਤੋਂ 20 ਮਣ ਪ੍ਰਤੀ ਕਿੱਲਾ ਝੋਨੇ ਦਾ ਝਾੜ ਘੱਟ ਨਿਕਲਿਆ ਹੈ।
Advertisement
Advertisement
×

