DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਮ੍ਹਾਂ ਕਰਵਾਏ ਮੀਟਰਾਂ ਦੀ ਰਸੀਦ ਨਾਂ ਦੇਣ ਤੇ ਕਿਸਾਨਾਂ ਨੇ ਸਟਾਫ ਬੰਦੀ ਬਣਾਇਆ 

10 ਘੰਟਿਆਂ ਬਾਅਦ ਪੁਲੀਸ ਪ੍ਰਸ਼ਾਸਨ ਦੇ ਦਖਲ ਉਪਰੰਤ ਐਸਡੀਓ ਨੇ ਰਸੀਦ ਸੌਂਪੀ 

  • fb
  • twitter
  • whatsapp
  • whatsapp
Advertisement
ਕਿਸਾਨ ਆਗੂਆਂ ਵਲੋਂ ਉਤਾਰੇ ਗਏ ਚਿੱਪ ਵਾਲੇ ਮੀਟਰਾਂ ਨੂੰ ਬਿਜਲੀ ਦਫਤਰ ਜਮ੍ਹਾਂ ਕਰਵਾਉਣ ਸਮੇਂ ਇੱਥੇ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਕਿਸਾਨ ਆਗੂਆਂ ਨੇ ਜਮ੍ਹਾਂ ਕਰਵਾਏ ਮੀਟਰਾਂ ਦੀ ਧਰਮਕੋਟ ਦੇ ਬਿਜਲੀ ਅਧਿਕਾਰੀ ਤੋਂ ਰਸੀਦ ਦੀ ਮੰਗ ਕੀਤੀ। ਬਿਜਲੀ ਅਧਿਕਾਰੀ ਸੁਖਚੈਨ ਸਿੰਘ ਵਲੋਂ ਰਸੀਦ ਦੇਣ ਤੋਂ ਅਸਮਰੱਥਾ ਪ੍ਰਗਟ ਕਰਨ ਤੋਂ ਬਾਅਦ ਕਿਸਾਨਾਂ ਨੇ ਬਿਜਲੀ ਦਫਤਰ ਦੇ ਗੇਟ ਬੰਦ ਕਰ ਦਿੱਤੇ ਅਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ।
ਕਿਸਾਨ ਮੋਰਚੇ ਦੇ ਆਗੂਆਂ ਬਲਵੰਤ ਸਿੰਘ ਬ੍ਰਾਹਮਕੇ, ਗੁਰਦੇਵ ਸਿੰਘ ਸਾਹਵਾਲਾ,ਬਾਜ ਸਿੰਘ ਸੰਗਲਾ, ਜੰਗੀਰ ਸਿੰਘ ਫੌਜੀ, ਤੋਤਾ ਸਿੰਘ ਬ੍ਰਾਹਮਕੇ, ਗੁਰਮੇਲ ਸਿੰਘ ਗਿੱਲ, ਜਗਰੂਪ ਸਿੰਘ ਰਡਿਆਲਾ ਅਤੇ ਬਲਵੀਰ ਸਿੰਘ ਮਾਨ ਆਦਿ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਲੰਘੇ ਕੱਲ੍ਹ ਰਸੀਦ ਪ੍ਰਾਪਤੀ ਦੀ ਮੰਗ ਨੂੰ ਲੈਕੇ ਬਿਜਲੀ ਦਫਤਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ।
ਕਿਸਾਨਾਂ ਨੇ ਇੱਕ ਤਰ੍ਹਾਂ ਨਾਲ ਐੱਸਡੀਓ ਸਮੇਤ ਸਾਰੇ ਸਟਾਫ ਨੂੰ ਬੰਦੀ ਬਣਾ ਲਿਆ। ਦਿਨ ਭਰ ਗੱਲਬਾਤ ਦਾ ਦੌਰ ਚੱਲਦਾ ਰਿਹਾ ਪਰ ਗੱਲ ਕਿਸੇ ਸਿਰੇ ਨਾ ਲੱਗੀ। ਦੇਰ ਰਾਤ ਪੁਲੀਸ ਅਧਿਕਾਰੀਆਂ ਵੱਲੋਂ ਕੀਤੀ ਦਖਲ ਅੰਦਾਜ਼ੀ ਉਪਰੰਤ ਬਿਜਲੀ ਅਧਿਕਾਰੀ ਸੁਖਚੈਨ ਸਿੰਘ ਨੇ ਧਰਨੇ ਵਿੱਚ ਆਕੇ ਜਮ੍ਹਾਂ ਕਰਵਾਏ ਗਏ ਮੀਟਰਾਂ ਦੀ ਰਸੀਦ ਕਿਸਾਨ ਆਗੂਆਂ ਨੂੰ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਖਤਮ ਕੀਤਾ।
ਕਿਸਾਨ ਆਗੂ ਬਲਵੰਤ ਸਿੰਘ ਬ੍ਰਾਹਮਕੇ ਨੇ ਦੱਸਿਆ ਕਿ ਧਰਮਕੋਟ ਦਫਤਰ ਵਿੱਚ ਵੱਖ ਵੱਖ ਪਿੰਡਾਂ ਵਿੱਚੋਂ ਪੁੱਟਕੇ ਲਿਆਂਦੇ ਚਿੱਪ ਵਾਲੇ ਕੁਲ 22 ਮੀਟਰ ਜਮ੍ਹਾਂ ਕਰਵਾਏ ਸਨ। ਮੀਟਰਾਂ ਦੀ ਗਿਣਤੀ ਕਰਵਾਉਣ ਤੋਂ ਬਾਅਦ ਜਦੋਂ ਅਧਿਕਾਰੀ ਤੋਂ ਰਸੀਦ ਮੰਗੀ ਤਾਂ ਟਾਲਮਟੋਲ ਕਰਨ ਤੋਂ ਬਾਅਦ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ ਇਸ ਲਈ ਕਿਸਾਨ ਮੋਰਚੇ ਨੂੰ ਮਜਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਿਆ।

ਬਿਜਲੀ ਅਧਿਕਾਰੀ ਕਿਸਾਨਾਂ ਨੂੰ ਜਮ੍ਹਾਂ ਕਰਵਾਏ ਮੀਟਰਾਂ ਦੀ ਰਸੀਦ ਦਿੰਦੇ ਹੋਏ ਫੋਟੋ ਹਰਦੀਪ ਸਿੰਘ

Advertisement
Advertisement
×