ਡਰੇਨ ਦੀ ਸਫ਼ਾਈ ਨਾ ਹੋਣ ਖ਼ਿਲਾਫ਼ ਨਾਅਰੇਬਾਜ਼ੀ
ਪਿੰਡ ਕੋਠੇ ਖਿਉਣ ਸਿੰਘ ਵਾਲਾ ਵਿੱਚ ਪਿੰਡ ਵਿਧਾਤੇ ਤੋਂ ਭਾਈਰੂਪਾ ਤੱਕ ਜਾਂਦੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਡਰੇਨ ਕਾਰਨ 200 ਏਕੜ ਦੇ ਕਰੀਬ ਫ਼ਸਲ ਪਾਣੀ ਨਾਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨ ਬਾਘ ਸਿੰਘ...
Advertisement
ਪਿੰਡ ਕੋਠੇ ਖਿਉਣ ਸਿੰਘ ਵਾਲਾ ਵਿੱਚ ਪਿੰਡ ਵਿਧਾਤੇ ਤੋਂ ਭਾਈਰੂਪਾ ਤੱਕ ਜਾਂਦੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਡਰੇਨ ਕਾਰਨ 200 ਏਕੜ ਦੇ ਕਰੀਬ ਫ਼ਸਲ ਪਾਣੀ ਨਾਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਕਿਸਾਨ ਬਾਘ ਸਿੰਘ ਮਾਨ ਨੰਬਰਦਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੰਚ, ਸੁਖਚੈਨ ਸਿੰਘ ਮਾਨ ਨੇ ਕਿਹਾ ਕਿ ਛੰਨਾ ਰੋਡ ਨੇੜੇ ਇਸ ਡਰੇਨ ਵਿਚ ਭਦੌੜ ਦੇ ਸੀਵਰੇਜ ਸਿਸਟਮ ਪਾਣੀ ਵੀ ਪੈਂਦਾ ਹੈ ਜਿਸ ਦੀ ਪਿਛਲੇ 8-10 ਸਾਲਾਂ ਤੋਂ ਸਫਾਈ ਨਹੀਂ ਕੀਤੀ ਗਈ। ਇਸ ਵਕਤ ਇਸ ਡਰੇਨ ਵਿਚਲਾ ਪਾਣੀ ਪੂਰੀ ਤਰਾਂ ਓਵਰਫਲੋ ਹੋਕੇ ਕਿਸਾਨਾਂ ਦੇ ਖੇਤਾਂ ਅੰਦਰ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ 200 ਏਕੜ ਦੇ ਕਰੀਬ ਇਸ ਪਾਣੀ ਨਾਲ ਪੂਰੀ ਤਰਾਂ ਪ੍ਰਭਾਵਿਤ ਹੋਕੇ ਖਰਾਬ ਹੋਣ ਕਿਨਾਰੇ ਤੇ ਹੈ ਪਰ ਪ੍ਰਸ਼ਾਸਨ ਦਾ ਇਸ ਪਾਸੇ ਉੱਕਾ ਵੀ ਧਿਆਨ ਨਹੀਂ ਦੇ ਰਿਹਾ। -ਪੱਤਰ ਪ੍ਰੇਰਕ
Advertisement
Advertisement
×