ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨ ਨਿਰਾਸ਼

ਟੇਲਾਂ ’ਤੇ ਪਾਣੀ ਪੁੱਜਣ ਦੇ ਸਰਕਾਰੀ ਦਾਅਵੇ ਠੁੱਸ
ਨਥਾਣਾ ’ਚ ਸੁੱਕਾ ਪਿਆ ਢਿੱਲਵਾਂ ਰਜਬਾਹਾ।
Advertisement

ਭਗਵਾਨ ਦਾਸ ਗਰਗ

ਨਥਾਣਾ, 15 ਜੂਨ

Advertisement

ਇਨ੍ਹੀਂ-ਦਿਨੀਂ ਝੋਨੇ ਦੀ ਲੁਆਈ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹੈ ਪ੍ਰੰਤੂ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ’ਚ ਰੋਸ ਹੈ। ਮਜਬੂਰੀ ਵੱਸ ਕਿਸਾਨ ਧਰਤੀ ਹੇਠਲੇ ਪਾਣੀ ਨਾਲ ਜ਼ਮੀਨਾਂ ਦੀ ਸਿੰਜਾਈ ਕਰ ਰਹੇ ਹਨ। ਭਦੌੜ ਤੋਂ ਨਿਕਲਣ ਵਾਲਾ ਢਿੱਲਵਾਂ ਰਜਬਾਹਾ ਕਾਫੀ ਸਮੇਂ ਤੋਂ ਬੰਦ ਪਿਆ ਹੈ। ਇਸੇ ਕਾਰਨ ਨਥਾਣਾ, ਗੰਗਾ, ਗਿੱਦੜ ਅਤੇ ਢੇਲਵਾਂ ਪਿੰਡਾਂ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਨਹਿਰੀ ਪਾਣੀ ਨਹੀਂ ਮਿਲ ਰਿਹਾ। ਟੇਲਾਂ ’ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ਸਮੇਂ ਨਹਿਰੀ ਪਾਣੀ ਮਿਲਣ ਦੀ ਆਸ ਬੱਝੀ ਸੀ ਪਰ ਸਰਕਾਰ ਦੇ ਦਾਅਵੇ ਅਤੇ ਵਾਅਦੇ ਠੁੱਸ ਹੋ ਜਾਣ ਕਾਰਨ ਕਿਸਾਨ  ਨਿਰਾਸ਼ ਹਨ। ਬੀਤੇ ਕੁਝ ਦਿਨਾਂ ਤੋਂ ਇਸ ਰਜਬਾਹੇ ਦੀ ਸਫ਼ਾਈ ਦਾ ਕੰਮ ਚੱਲ ਰਿਹੈ ਜਿਸ ਨੂੰ ਮੁਕੰਮਲ ਹੋਣ ਲਈ ਹਾਲੇ ਹੋਰ ਸਮਾਂ ਲੱਗ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਆਗੂਆਂ ਰਾਮ ਰਤਨ ਸਿੰਘ ਅਤੇ ਜਸਵੰਤ ਸਿੰਘ ਗੋਰਾ  ਤੇ ਸਰਬਜੀਤ ਸਿੰਘ ਕੌਂਸਲਰ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਸਮੇਂ ਹੀ ਇਲਾਕੇ ਦੇ ਰਜਬਾਹਿਆਂ ਦੀ ਸਫ਼ਾਈ ਦਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਸੀ ਤਾਂ ਜੋ ਝੋਨੇ ਦੀ ਲੁਆਈ ਸ਼ੁਰੂ ਹੋਣ ਸਮੇਂ ਤਕ ਨਹਿਰੀ ਪਾਣੀ ਦੀ ਸਪਲਾਈ ਮਿਲ ਸਕੇ। ਨਹਿਰੀ ਵਿਭਾਗ ਦੇ ਜੂਨੀਅਰ ਇੰਜਨੀਅਰ ਚੰਦਨ ਗਰਗ ਨੇ ਦੱਸਿਆ ਕਿ ਰਜਬਾਹੇ ਦੀ ਸਫ਼ਾਈ ਦਾ ਕੰਮ ਚਲਦਾ ਹੋਣ ਕਾਰਨ ਨਹਿਰੀ ਪਾਣੀ ਦੀ ਸਪਲਾਈ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਫ਼ਾਈ ਦਾ ਕੰਮ ਮੁਕੰਮਲ ਹੁੰਦੇ ਸਾਰ ਖੇਤੀ ਵਾਸਤੇ ਢਿੱਲਵਾਂ ਮਾਈਨਰ ਰਾਹੀਂ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Advertisement