DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੇਲਾਂ ’ਤੇ ਪਾਣੀ ਲਈ ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਮੋਰਚਾ ਸ਼ੁਰੂ

ਪਾਣੀ ਨਾ ਮਿਲਣ ਕਾਰਨ ਕਿਸਾਨ ਔਖੇ; ਨਹਿਰੀ ਵਿਭਾਗ ਦੇ ਅਧਿਕਾਰੀ ਦਾ ਪੁਤਲਾ ਸਾੜਨ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਕਰਮਸ਼ਾਨਾ ਟੇਲ ’ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਿਸਾਨ।
Advertisement

ਐੱਸਜੀਸੀ ਫਲੱਡੀ ਨਹਿਰ ਦੀ ਟੇਲ 'ਤੇ ਪਾਣੀ ਨਾ ਪੁੱਜਣ ਕਾਰਨ ਨਿਰਾਸ਼ ਕਿਸਾਨਾਂ ਦਾ ਤਲਵਾੜਾ ਖੁਰਦ ਨਹਿਰ ਦੇ ਪੁਲ ’ਤੇ ਧਰਨਾ ਜਾਰਾੀ ਹੈ। ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਪੱਕੇ ਮੋਰਚੇ ’ਤੇ ਬੈਠੇ ਹਨ। ਇਸੇ ਤਰ੍ਹਾਂ ਏਲਨਾਬਾਦ ਡਿਸਟ੍ਰੀਬਿਊਟਰੀ ਬੇਹਰਵਾਲਾ ਦੀ ਟੇਲ ’ਤੇ ਵੀ ਪਾਣੀ ਨਾ ਪਹੁੰਚਣ ਕਾਰਨ ਪਿੰਡ ਬਹੇਰਵਾਲਾ, ਧੌਲਪਾਲੀਆ, ਕਿਸ਼ਨਪੁਰਾ ਨੀਮਲਾ ਆਦਿ ਪਿੰਡਾਂ ਦੇ ਲੋਕ ਧਰਨੇ ’ਤੇ ਬੈਠੇ ਹੋਏ ਹਨ। ਅੱਜ ਸ਼ੇਰਾਵਾਲੀ ਪੈਰਲਰ ਫਲੱਡੀ ਨਹਿਰ ਦੀ ਟੇਲ 'ਤੇ ਪਾਣੀ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਕਰਮਸ਼ਾਨਾ ਮਾਈਨਰ ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।

Advertisement

ਪਿੰਡ ਕਰਮਸ਼ਾਨਾ ਦੀ ਟੇਲ ’ਤੇ ਧਰਨਾ ਸ਼ੁਰੂ ਕਰਨ ਤੋਂ ਬਾਅਦ ਧਰਨਾ ਕਮੇਟੀ ਨੇ ਬੇਹਰਵਾਲਾ ਖੁਰਦ ਅਤੇ ਤਲਵਾੜਾ ਖੁਰਦ ਧਰਨੇ ’ਤੇ ਪਹੁੰਚ ਕੇ ਪਹਿਲਾ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਲੜਨ ਲਈ ਜਾਗਰੂਕ ਕੀਤਾ। ਸਮੂਹ ਕਿਸਾਨਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ 14 ਅਗਸਤ ਨੂੰ ਕਿਸਾਨ ਨਹਿਰੀ ਵਿਭਾਗ ਸਿਰਸਾ ਦੇ ਐਸਸੀ ਦਾ ਪੁਤਲਾ ਫੂਕਣਗੇ ਅਤੇ ਕਰਮਾਸ਼ਾਨਾ, ਬੇਹਰਵਾਲਾ ਖੁਰਦ ਅਤੇ ਤਲਵਾੜਾ ਖੁਰਦ ਦੇ ਧਰਨੇ ਵਾਲੀ ਥਾਂ ਤੇ ਰੋਸ ਪ੍ਰਦਰਸ਼ਨ ਕਰਨਗੇ। 15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਤੇ ਸਮੂਹ ਕਿਸਾਨ ਕਾਲੇ ਝੰਡਿਆਂ ਨਾਲ ਬੇਹਰਵਾਲਾ ਖੁਰਦ ਧਰਨੇ ਵਾਲੀ ਥਾਂ ਤੇ ਕਿਸਾਨ ਮਹਾਂਪੰਚਾਇਤ ਕਰਕੇ ਭਵਿੱਖ ਲਈ ਰੂਪ ਰੇਖਾ ਤਿਆਰ ਕਰਨਗੇ। ਇਸ ਮੌਕੇ ਭੀਮਸੇਨ ਸਾਈਂ, ਸੁਖਦੇਵ ਸਿੰਘ, ਵਿਪਨ, ਲਸ਼ਮਣ, ਰਾਮਚੰਦਰ, ਬਨਵਾਰੀ,ਮੋਹਨ ਲਾਲ, ਜਗਦੀਸ਼, ਸਾਹਿਬ ਰਾਮ,ਪ੍ਰਤਾਪ,ਹੰਸ ਰਾਜ, ਲਾਲ ਚੰਦ, ਜੈਪਾਲ, ਭੀਕਮ ਸੈਣੀ, ਰਾਜਿੰਦਰ ਮੁਦਲੀਆ, ਰਾਜਿੰਦਰ ਕਸਵਾ, ਬੇਗਰਾਜ ਸਿਹਾਗ, ਅਸ਼ੋਕ ਆਦਿ ਕਿਸਾਨ ਹਾਜ਼ਰ ਸਨ।

Advertisement
×