ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੋਠਾ ਗੁਰੂ ’ਚ ਕਿਸਾਨ ਸਿਖਲਾਈ ਕੈਂਪ

ਭਗਤਾ ਭਾਈ: ਸੀਆਈਪੀਟੀ ਸੰਸਥਾ ਵੱਲੋਂ ਖੇਤੀਬਾੜੀ ਸਹਿਕਾਰੀ ਸਭਾ ਕੋਠਾ ਗੁਰੂ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਖੇਤੀ ਮਾਹਿਰ ਕੁਲਦੀਪ ਸਿੰਘ ਮਰਖਾਈ ਸਨ। ਉਨ੍ਹਾਂ ਪਾਣੀ ਦੀ ਸੁਚੱਜੀ ਵਰਤੋਂ, ਖਾਦਾਂ, ਰੇਹਾਂ ਤੇ ਸਪਰੇਆਂ ਦੀ ਹੋ ਰਹੀ ਬੇਲੋੜੀ ਵਰਤੋਂ,...
Advertisement

ਭਗਤਾ ਭਾਈ: ਸੀਆਈਪੀਟੀ ਸੰਸਥਾ ਵੱਲੋਂ ਖੇਤੀਬਾੜੀ ਸਹਿਕਾਰੀ ਸਭਾ ਕੋਠਾ ਗੁਰੂ ਵਿੱਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਖੇਤੀ ਮਾਹਿਰ ਕੁਲਦੀਪ ਸਿੰਘ ਮਰਖਾਈ ਸਨ। ਉਨ੍ਹਾਂ ਪਾਣੀ ਦੀ ਸੁਚੱਜੀ ਵਰਤੋਂ, ਖਾਦਾਂ, ਰੇਹਾਂ ਤੇ ਸਪਰੇਆਂ ਦੀ ਹੋ ਰਹੀ ਬੇਲੋੜੀ ਵਰਤੋਂ, ਝੋਨੇ ਦੀ ਪਨੀਰੀ ਤੇ ਫ਼ਸਲ ਦੀ ਦੇਖਭਾਲ, ਨਦੀਨਾਂ ਤੇ ਸੁੰਡੀਆਂ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੁਪਰਵਾਈਜ਼ਰ ਅੰਗਰੇਜ਼ ਸਿੰਘ ਸੰਦੋਹਾ, ਫੀਲਡ ਕੇਡਰ ਗੁਰਪ੍ਰੀਤ ਸਿੰਘ ਤੇ ਅਰਸ਼ਦੀਪ ਸਿੰਘ ਨੇ ਸੀਆਈਪੀਟੀ ਦੀ ਮਹੱਤਤਾ ਤੇ ਇਸ ਦੀ ਐਪ ਰਾਹੀਂ ਕਿਸਾਨਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਲੈਣ ਬਾਰੇ ਦੱਸਿਆ। ਪ੍ਰਾਜੈਕਟ ਕੋਆਰਡੀਨੇਟਰ ਬਲਰਾਜ ਸਿੰਘ ਨੇ ਕਿਸਾਨਾਂ ਨੂੰ ਇਸ ਸੰਸਥਾ ਨਾਲ ਜੁੜ ਕੇ ਖੇਤੀ 'ਚ ਵੱਧ ਰਹੇ ਖਰਚਿਆਂ ਨੂੰ ਘਟਾ ਕੇ ਇਸ ਨੂੰ ਲਾਹੇਵੰਦ ਬਣਾਉਣ ਤੇ ਪਾਣੀ ਬਚਾਉਣ ਦੀ ਪ੍ਰੇਰਨਾ ਦਿੱਤੀ। ਅੰਤ 'ਚ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਗਿੱਲ ਤੇ ਸਕੱਤਰ ਕੇਵਲ ਸਿੰਘ ਜੱਸੜ ਨੇ ਪਹੁੰਚੇ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement