ਕਿਸਾਨ ਆਗੂ ਦੀ ਕਰੰਟ ਲੱਗਣ ਕਾਰਨ ਮੌਤ
ਕਸਬਾ ਸ਼ਹਿਣਾ ਦੇ ਕਿਸਾਨ ਆਗੂ ਹਰਨੇਕ ਸਿੰਘ ਬਾਠ ਦੀ ਕੱਲ੍ਹ ਗੁਰਦੁਆਰਾ ਸੇਵਾਸਰ ਸਾਹਿਬ ਵਿੱਚ ਸੇਵਾ ਕਰਦੇ ਸਮੇਂ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਬਾਬਾ ਹਰਨੇਕ...
Advertisement
ਕਸਬਾ ਸ਼ਹਿਣਾ ਦੇ ਕਿਸਾਨ ਆਗੂ ਹਰਨੇਕ ਸਿੰਘ ਬਾਠ ਦੀ ਕੱਲ੍ਹ ਗੁਰਦੁਆਰਾ ਸੇਵਾਸਰ ਸਾਹਿਬ ਵਿੱਚ ਸੇਵਾ ਕਰਦੇ ਸਮੇਂ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਬਾਬਾ ਹਰਨੇਕ ਸਿੰਘ ਬਾਠ ਦਿੱਲੀ ਮੋਰਚੇ ਵਿੱਚ ਲਗਾਤਾਰ 13 ਮਹੀਨੇ ਡਟੇ ਰਹੇ। ਉਨ੍ਹਾਂ ਦੇ ਦੇਹਾਂਤ ਨਾਲ ਜਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਭਾਕਿਯੂ ਡਕੌਂਦਾ ਦੇ ਦਰਸ਼ਨ ਸਿੰਘ ਉਗੋਕੇ, ਭਾਕਿਯੂ ਕਾਦੀਆਂ ਦੇ ਗੁਰਵਿੰਦਰ ਸਿੰਘ ਨਾਮਧਾਰੀ, ਭਾਕਿਯੂ ਡਕੌਂਦਾ ਧਨੇਰ ਦੇ ਕੁਲਵੰਤ ਸਿੰਘ ਭਦੌੜ, ਗੁਰਜੰਟ ਸਿੰਘ ਬਦਰੇਵਾਲਾ, ਮੱਘਰ ਸਿੰਘ ਖਾਲਸਾ, ਦਰਸ਼ਨ ਸਿੰਘ ਮਹਿਤਾ, ਟਿੰਕੂ ਸਿੰਘ ਭਦੌੜ, ਮੱਘਰ ਸਿੰਘ, ਬੇਅੰਤ ਸਿੰਘ ਪ੍ਰਧਾਨ, ਸਰਪੰਚ ਨਾਜ਼ਮ ਸਿੰਘ ਆਦਿ ਸ਼ਾਮਲ ਸਨ।
Advertisement
Advertisement
×