ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫ਼ਰੀਦਕੋਟ ਪੁਲੀਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ

ਨਸ਼ਾ ਤਸਕਰ ਖ਼ਿਲਾਫ਼ ਦਰਜ ਹਨ ਚਾਰ ਕੇਸ
ਫ਼ਰੀਦਕੋਟ ’ਚ ਨਸ਼ਾ ਤਸਕਰ ਦਾ ਘਰ ਚਾਹੁੰਦੀ ਹੋਈ ਪੁਲੀਸ।
Advertisement

ਜ਼ਿਲ੍ਹਾ ਪੁਲੀਸ ਫ਼ਰੀਦਕੋਟ ਨੇ ਅੱਜ ਇੱਥੇ ਗੋਬਿੰਦ ਨਗਰ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਢਾਹ ਦਿੱਤਾ। ਸੂਚਨਾ ਅਨੁਸਾਰ ਇਹ ਘਰ ਚੰਦਨ ਕੁਮਾਰ ਨਾਮ ਦੇ ਵਿਅਕਤੀ ਦਾ ਸੀ ਜਿਸ ਉੱਪਰ ਨਸ਼ਾ ਤਸਕਰੀ ਅਤੇ ਸੰਗੀਨ ਅਪਰਾਧਾਂ ਦੇ ਚਾਰ ਮਾਮਲੇ ਦਰਜ ਹਨ। ਸੂਚਨਾ ਅਨੁਸਾਰ ਚੰਦਨ ਕੁਮਾਰ ਨੇ ਗੋਬਿੰਦ ਨਗਰ ਵਿੱਚ ਸਰਕਾਰੀ ਜਗ੍ਹਾ ਉੱਪਰ ਨਾਜਾਇਜ਼ ਕਬਜ਼ਾ ਕਰ ਕੇ ਘਰ ਬਣਾਇਆ ਹੋਇਆ ਸੀ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਦੱਸਿਆ ਕਿ ਚੰਦਨ ਕੁਮਾਰ ਦਾ ਘਰ ਢਾਹੁਣ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਸੀ ਅਤੇ ਸਮਰੱਥ ਅਧਿਕਾਰੀ ਪਾਸੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮਨਜ਼ੂਰੀ ਲਈ ਗਈ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੱਠ ਤਸਕਰਾਂ ਦੇ ਘਰ ਢਾਹੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਤਸਕਰਾਂ ਦੀ 5 ਕਰੋੜ 44 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ।

Advertisement

Advertisement