DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਕਲੀ ਵਰਕ ਵੀਜ਼ਾ ਏਜੰਸੀ ਦਾ ਪਰਦਾਫਾਸ਼

ਮੁੱਖ ਸਰਗਨੇ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ
  • fb
  • twitter
  • whatsapp
  • whatsapp
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 8 ਜੂਨ

Advertisement

ਸਾਈਬਰ ਸੁਰੱਖਿਆ ਸ਼ਾਖਾ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਦੀ ਟੀਮ ਅਤੇ ਥਾਣਾ ਕਾਲਾਂਵਾਲੀ ਪੁਲੀਸ ਨੇ ਇੱਕ ਜਾਅਲੀ ਵਰਕ ਵੀਜ਼ਾ ਏਜੰਸੀ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਧੋਖਾਧੜੀ ਦੇ ਮੁੱਖ ਸਰਗਨਾ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 9 ਮੋਬਾਈਲ ਫੋਨ, ਇੱਕ ਲੈਪਟਾਪ, 26 ਵੀਜ਼ਾ ਕਾਰਡ, ਭਾਰਤ ਅਤੇ ਨੇਪਾਲ ਦੇ 22 ਪਾਸਪੋਰਟ, 2 ਜਾਅਲੀ ਸਟੈਂਪ, ਆਈਡੀਬੀਆਈ ਬੈਂਕ ਚੈੱਕ ਬੁੱਕ, ਬ੍ਰਾਡਬੈਂਡ ਕਨੈਕਸ਼ਨ ਅਤੇ 22 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁੱਖ ਮੁਲਜ਼ਮ ਸ਼ਾਹਬਾਜ਼ ਹੁਸੈਨ ਉਰਫ਼ ਗੋਰੰਗ ਉਰਫ਼ ਪ੍ਰਜਾਪਤੀ ਗੋਰੰਗ ਵਾਸੀ ਪਾਟਨ, ਗੁਜਰਾਤ, ਹਾਲ ਆਬਾਦ ਸੂਰਤ ਗੁਜਰਾਤ ਅਤੇ ਉਸਦੇ ਸਾਥੀ ਅਜੈ ਕੁਮਾਰ ਵਾਸੀ ਸੰਗਮ ਵਿਹਾਰ ਦੱਖਣੀ ਦਿੱਲੀ ਵਜੋਂ ਹੋਈ ਹੈ।

ਥਾਣਾ ਕਾਲਾਂਵਾਲੀ ਦੇ ਸਬ ਇੰਸਪੈਕਟਰ ਤਾਰਾਚੰਦ ਅਤੇ ਪੀਐਸਆਈ ਸਤਪਾਲ ਨੇ ਦੱਸਿਆ ਕਿ ਕਾਲਾਂਵਾਲੀ ਵਾਸੀ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਤਿੰਨ ਮਹੀਨੇ ਪਹਿਲਾਂ ਉਸਨੇ ਮਾਲਟਾ ਤੋਂ ਫਿਨਲੈਂਡ ਜਾਣ ਲਈ ਫੇਸਬੁੱਕ ’ਤੇ ਵਰਕ ਵੀਜ਼ਾ ਫਿਨਲੈਂਡ ਦੀ ਖੋਜ ਕੀਤੀ ਅਤੇ ਇੱਕ ਵਟਸਐਪ ਨੰਬਰ ਆਇਆ। ਜਿਸ ’ਤੇ ਉਸ ਨੇ ਇੱਕ ਵਟਸਐਪ ਕਾਲ ਕੀਤੀ, ਅਤੇ ਉਹ ਵਰਕ ਵੀਜ਼ਾ ਪ੍ਰਾਪਤ ਕਰਨ ਲਈ ਸਹਿਮਤ ਹੋ ਗਿਆ। ਵਰਕ ਵੀਜ਼ਾ ਪ੍ਰਾਪਤ ਕਰਨ ਦੇ ਬਦਲੇ ਉਨ੍ਹਾਂ ਨੇ ਵਟਸਐਪ ’ਤੇ ਇੱਕ ਬੈਂਕ ਖਾਤਾ ਨੰਬਰ ਭੇਜਿਆ, ਜਿਸ ’ਤੇ ਸ਼ਿਕਾਇਤਕਰਤਾ ਨੇ ਵੀਜ਼ਾ ਲਗਵਾਉਣ ਲਈ ਵਾਰੀ-ਵਾਰੀ ਦੋ ਲੱਖ ਤਰਵੰਜਾ ਹਜ਼ਾਰ ਰੁਪਏ ਭੇਜੇ। ਜਦੋਂ ਸ਼ਿਕਾਇਤਕਰਤਾ ਨੇ ਵਰਕ ਵੀਜ਼ਾ ਪ੍ਰਾਪਤ ਕਰਨ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਨਾ ਤਾਂ ਵਰਕ ਵੀਜ਼ਾ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸ ’ਤੇ ਕੇਸ ਦਰਜ ਕੀਤਾ ਗਿਆ ਅਤੇ ਕਾਰਵਾਈ ਸ਼ੁਰੂ ਕੀਤੀ ਗਈ। ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਸ਼ਾਹਬਾਜ਼ ਹੁਸੈਨ ਉਰਫ਼ ਗੋਰੰਗ ਅਤੇ ਅਜੈ ਕੁਮਾਰ ਨੂੰ  ਕਾਬੂ ਕੀਤਾ ਗਿਆ ਹੈ।

Advertisement
×