ਮਾਤਾ ਸੁੰਦਰੀ ਕਾਲਜ ’ਚ ਪੁਰਾਤਨ ਬਰਤਨਾਂ ਦੀ ਪ੍ਰਦਰਸ਼ਨੀ
ਮਾਤਾ ਸੁੰਦਰੀ ਕਾਲਜ ਢੱਡੇ ’ਚ ਤੀਆਂ ਮਨਾਈਆਂ ਗਈਆਂ। ਦੋ ਸੈਸ਼ਨਾਂ ’ਚ ਕਰਵਾਏ ਸਮਾਗਮ ’ਚ ਵੱਖ-ਵੱਖ ਮਹਿਮਾਨਾਂ ਨੇ ਸ਼ਿਰਕਤ ਕੀਤੀ। ਪਹਿਲੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਰਮਨਪ੍ਰੀਤ ਕੌਰ ਤੇ ਵਿਸ਼ੇਸ਼ ਮਹਿਮਾਨ ਵਜੋਂ ਮੈਡਮ ਸ਼ਾਇਨਾ ਅਤੇ ਲੈਕਚਰਾਰ ਪਰਮਜੀਤ ਕੌਰ ਸਿੱਧੂ ਪਹੁੰਚੇ, ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ ਨੇ ਕੀਤਾ। ਇਸ ਦੌਰਾਨ ਪੁਰਾਤਨ ਸੰਦਾਂ, ਖੇਤੀ ਉਪਕਰਨਾਂ, ਘਰੇਲੂ ਸਾਜ਼ੋ-ਸਾਮਾਨ ਅਤੇ ਪੁਰਾਣੇ ਪਿੱਤਲ ਦੇ ਬਰਤਨਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪੁਰਾਤਨ ਸਿੱਕਿਆਂ ਅਤੇ ਕਰੰਸੀ ਨੋਟਾਂ ਦੀ ਵੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਮੇਲੇ ਦੌਰਾਨ ਵਿਦਿਆਰਥੀਆਂ ਲਈ ਖ਼ਾਸ ਤੌਰ ’ਤੇ ਪੁਰਾਣੇ ਪੇਂਡੂ ਖਾਣਿਆਂ ਜਿਵੇਂ ਖੀਰ-ਪੂੜੇ ਦਾ ਲੰਗਰ ਵੀ ਲਗਾਇਆ ਗਿਆ। ਸ਼ਾਮ ਦੇ ਸੈਸ਼ਨ ਵਿੱਚ ਡਾ. ਯਾਦਵਿੰਦਰ ਸਿੰਘ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਸੰਸਥਾ ਦੇ ਡਾਇਰੈਕਟਰ ਐਡਮਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕੀਤਾ। ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੇਲੇ ਦੌਰਾਨ ਵਿਦਿਆਰਥਣਾਂ ਨੇ ਪਿੱਪਲਾਂ-ਬੋਹੜਾਂ ਹੇਠ ਪੀਂਘਾਂ ਝੂਟੀਆਂ। ਸੰਸਥਾ ਦੀ ਖ਼ਜ਼ਾਨਚੀ ਪ੍ਰਸ਼ੋਤਮ ਕੌਰ ਅਤੇ ਡਾਇਰੈਕਟਰ ਸਿੰਬਲਜੀਤ ਕੌਰ ਸਾਰੇ ਵਿਦਵਾਨਾਂ ਨੂੰ ਸਨਮਾਨਿਤ ਕੀਤਾ।
.