ਮੀਰੀ ਪੀਰੀ ਖਾਲ਼ਸਾ ਕਾਲਜ ’ਚ ਲੇਖ ਮੁਕਾਬਲੇ
ਮੀਰੀ ਪੀਰੀ ਖਾਲਸਾ ਕਾਲਜ ਭਦੌੜ ’ਚ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਆਬ ਪੰਜਾਬੀ ਸਾਹਿਤ ਸਭਾ ਬਣਾਈ ਗਈ ਜਿਸ ਵੱਲੋਂ ਵਿਦਿਆਰਥੀਆਂ ਦੇ ਲੇਖ ਸਿਰਜਣਾਤਮਕ ਮੁਕਾਬਲੇ ਕਰਵਾਏ ਗਏ। ਪੰਜਾਬੀ ਵਿਭਾਗ ਦੀ ਮੁਖੀ ਡਾ. ਮਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ...
Advertisement
ਮੀਰੀ ਪੀਰੀ ਖਾਲਸਾ ਕਾਲਜ ਭਦੌੜ ’ਚ ਪ੍ਰਿੰਸੀਪਲ ਮਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜ ਆਬ ਪੰਜਾਬੀ ਸਾਹਿਤ ਸਭਾ ਬਣਾਈ ਗਈ ਜਿਸ ਵੱਲੋਂ ਵਿਦਿਆਰਥੀਆਂ ਦੇ ਲੇਖ ਸਿਰਜਣਾਤਮਕ ਮੁਕਾਬਲੇ ਕਰਵਾਏ ਗਏ। ਪੰਜਾਬੀ ਵਿਭਾਗ ਦੀ ਮੁਖੀ ਡਾ. ਮਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਾਗ ਲਾਉਣ ਲਈ ਖੁਸ਼ ਕਿਵੇਂ ਰਹੀਏ ਨਾਮੀ ਵਿਸ਼ੇ ਤਹਿਤ ਲੇਖ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਮਨਦੀਪ ਕੌਰ ਨੇ ਪਹਿਲਾ, ਪ੍ਰਦੀਪ ਸਿੰਘ ਨੇ ਦੂਸਰਾ ਅਤੇ ਸੁਮਨਪ੍ਰੀਤ ਕੌਰ ਅਤੇ ਮਹਿਕਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਬਹੁਤ ਵਧੀਆ ਮੌਕਾ ਹੈ ਜਿਸ ਦੌਰਾਨ ਉਹ ਆਪਣੀ ਸਾਹਿਤ ਕਲਾ ਨੂੰ ਹੋਰ ਨਿਖਾਰ ਸਕਦੇ ਹਨ। ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪੈੱਨ ਅਤੇ ਡਾਇਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਭਿੰਦਰਜੀਤ ਕੌਰ , ਪ੍ਰੋ. ਪਵਨਪ੍ਰੀਤ ਕੌਰ ਪ੍ਰੋ. ਹਰਦੀਪ ਸਿੰਘ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
Advertisement
Advertisement
×