ਪੀ ਡਬਲਿਊ ਡੀ ਵੱਲੋਂ ਲਾਏ ਬੋਰਡ ’ਚ ਗ਼ਲਤੀਆਂ
ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਉੱਚਾ ਸਥਾਨ ਦੇਣ ਲਈ ਹਰ ਸਮੇਂ ਕੋਸ਼ਿਸ਼ ਕਰਦੇ ਰਹਿਣ ਦਾ ਦਾਅਵਾ ਕੀਤਾ ਜਾਂਦਾ ਹੈ। ਹਰ ਸਾਲ ਕੌਮਾਂਤਰੀ ਮਾਂ ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ ਪਰ ਦੂਜੇ ਪਾਸੇ ਸਰਕਾਰ ਦੇ ਆਪਣੇ ਹੀ ਵਿਭਾਗ ਦਰੁਸਤ...
Advertisement
ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਉੱਚਾ ਸਥਾਨ ਦੇਣ ਲਈ ਹਰ ਸਮੇਂ ਕੋਸ਼ਿਸ਼ ਕਰਦੇ ਰਹਿਣ ਦਾ ਦਾਅਵਾ ਕੀਤਾ ਜਾਂਦਾ ਹੈ। ਹਰ ਸਾਲ ਕੌਮਾਂਤਰੀ ਮਾਂ ਬੋਲੀ ਦਿਵਸ ਵੀ ਮਨਾਇਆ ਜਾਂਦਾ ਹੈ ਪਰ ਦੂਜੇ ਪਾਸੇ ਸਰਕਾਰ ਦੇ ਆਪਣੇ ਹੀ ਵਿਭਾਗ ਦਰੁਸਤ ਪੰਜਾਬੀ ਵੀ ਨਹੀਂ ਲਿਖ ਸਕਦੇ ਹਨ। ਕਸਬੇ ਸ਼ਹਿਣੇ ਤੋਂ ਚੂੰਘਾਂ ਦੀ ਦੂਰੀ ਦਰਸਾਉਂਦੇ ਬੋਰਡ ’ਤੇ ਪਿੰਡ ਚੂੰਘਾਂ ਨੂੰ ਚੁੰਗ ਅਤੇ ਪਿੰਡ ਵਿਧਾਤੇ ਨੂੰ ਵਧਾਤਾ ਤੇ ਲਿਖਿਆ ਹੋਇਆ ਹੈ। ਅਜਿਹਾ ਹੀ ਇੱਕ ਬੋਰਡ ਸਰਕਾਰੀ ਹਸਪਤਾਲ ਕੋਲ ਵੀ ਲੱਗਿਆ ਹੋਇਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਗ਼ਲਤੀਆਂ ਵਾਲੇ ਬੋਰਡ ਲਿਖਣ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ।
Advertisement
Advertisement
×

