ਭਗਤਾ ਭਾਈ ਵਿੱਚ ਔਰਤਾਂ ਨੂੰ ਬਿਜਲਈ ਚੁੱਲ੍ਹੇ ਵੰਡੇ
ਭਗਤਾ ਭਾਈ: ਡਿਪਟੀ ਕਮਿਸ਼ਨਰ, ਰੈੱਡ ਕਰਾਸ ਬਠਿੰਡਾ ਤੇ ਗੁਰੂ ਗੋਬਿੰਦ ਸਿੰਘ ਰਿਫਇਨਰੀ ਦੇ ਉੱਦਮ ਸਦਕਾ ਪਿੰਡ ਭਗਤਾ ਭਾਈ ਦੀਆਂ 187 ਵਿਧਵਾ ਔਰਤਾਂ ਨੂੰ ਬਿਜਲੀ ਵਾਲੇ ਚੁੱਲ੍ਹੇ ਵੰਡੇ ਗਏ। ਸੀਡੀਪੀਓ ਦਫ਼ਤਰ ਭਗਤਾ ਭਾਈ ਵਿੱਚ ਚੁੱਲ੍ਹੇ ਵੰਡਣ ਦੀ ਰਸਮ ਆਪ ਹਲਕਾ ਰਾਮਪੁਰਾ...
Advertisement
ਭਗਤਾ ਭਾਈ: ਡਿਪਟੀ ਕਮਿਸ਼ਨਰ, ਰੈੱਡ ਕਰਾਸ ਬਠਿੰਡਾ ਤੇ ਗੁਰੂ ਗੋਬਿੰਦ ਸਿੰਘ ਰਿਫਇਨਰੀ ਦੇ ਉੱਦਮ ਸਦਕਾ ਪਿੰਡ ਭਗਤਾ ਭਾਈ ਦੀਆਂ 187 ਵਿਧਵਾ ਔਰਤਾਂ ਨੂੰ ਬਿਜਲੀ ਵਾਲੇ ਚੁੱਲ੍ਹੇ ਵੰਡੇ ਗਏ। ਸੀਡੀਪੀਓ ਦਫ਼ਤਰ ਭਗਤਾ ਭਾਈ ਵਿੱਚ ਚੁੱਲ੍ਹੇ ਵੰਡਣ ਦੀ ਰਸਮ ਆਪ ਹਲਕਾ ਰਾਮਪੁਰਾ ਫੂਲ ਦੇ ਕਿਸਾਨ ਵਿੰਗ ਦੇ ਕੋਆਰਡੀਨੇਟਰ ਬਹਾਦਰ ਸਿੰਘ ਬਰਾੜ ਨੇ ਅਦਾ ਕੀਤੀ। ਔਰਤਾਂ ਨੇ ਸਰਕਾਰ ਦੇ ਇਸ ਉਪਰਾਲੇ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਰਾਜਵਿੰਦਰ ਭਗਤਾ, ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਜਗਸੀਰ ਸਿੰਘ ਪੰਨੂ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਖੁਸ਼ਵੀਰ ਕੌਰ, ਸੀਨੀਅਰ ਸਹਾਇਕ ਮਨਪ੍ਰੀਤ ਕੌਰ, ਏਕਮ ਸਿੰਘ, ਕ੍ਰਿਸ਼ਨ ਭੋਲਾ, ਬੰਟੀ ਭਗਤਾ, ਰਾਕੇਸ਼ ਅਰੋੜਾ, ਸੇਮਾ ਪਲੰਬਰ ਤੇ ਮਿਥੁਨ ਲਾਲ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×