ਮੀਂਹ ਪੈਣ ਕਾਰਨ ਬਜ਼ੁਰਗ ਦਾ ਕੱਚਾ ਮਕਾਨ ਡਿੱਗਿਆ
ਬੀਤੇ ਦਿਨੀਂ ਪਏ ਭਰਵੇਂ ਮੀਂਹ ਕਾਰਨ ਬਲਾਕ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਦੇ ਗ਼ਰੀਬ ਬਜ਼ੁਰਗ ਦਾ ਕੱਚਾ ਮਕਾਨ ਡਿੱਗ ਗਿਆ। ਇਸ ਕਾਰਨ ਉਹ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਪੀੜਤ ਜੱਗਾ ਸਿੰਘ (75) ਨੇ ਦੱਸਿਆ ਕਿ...
Advertisement
ਬੀਤੇ ਦਿਨੀਂ ਪਏ ਭਰਵੇਂ ਮੀਂਹ ਕਾਰਨ ਬਲਾਕ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਦੇ ਗ਼ਰੀਬ ਬਜ਼ੁਰਗ ਦਾ ਕੱਚਾ ਮਕਾਨ ਡਿੱਗ ਗਿਆ। ਇਸ ਕਾਰਨ ਉਹ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੈ। ਪੀੜਤ ਜੱਗਾ ਸਿੰਘ (75) ਨੇ ਦੱਸਿਆ ਕਿ ਬੀਤੇ ਦਿਨੀਂ ਮੀਂਹ ਪੈਣ ਕਾਰਨ ਉਸ ਦਾ ਕੱਚਾ ਮਕਾਨ ਡਿੱਗ ਗਿਆ ਅਤੇ ਘਰੇਲੂ ਵਰਤੋਂ ਵਾਲਾ ਸਾਮਾਨ ਵੀ ਨੁਕਸਾਨਿਆ ਗਿਆ। ਬਜ਼ੁਰਗ ਨੇ ਦੱਸਿਆ ਕਿ ਉਸ ਕੋਲ ਕੋਈ ਜ਼ਮੀਨ-ਜਾਇਦਾਦ ਨਹੀਂ ਹੈ ਜਿਸ ਕਾਰਨ ਉਹ ਨਵੇਂ ਸਿਰੇ ਤੋਂ ਆਪਣਾ ਨਹੀਂ ਉਸਾਰ ਸਕਦਾ। ਉਸ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਵਾਰ ਕੱਚੇ ਮਕਾਨਾਂ ਦੇ ਸਰਵੇ ਕੀਤੇ ਗਏ ਹਨ ਪਰ ਹਾਲੇ ਤਕ ਉਸ ਨੂੰ ਪੱਕਾ ਮਕਾਨ ਨਹੀਂ ਦਿੱਤਾ ਗਿਆ। ਪੀੜਤ ਨੇ ਪ੍ਰਸ਼ਾਸਨ, ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
Advertisement
Advertisement
×