ਨਸ਼ਾ ਤਸਕਰ ਡੇਢ ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ
ਸੀ ਆਈ ਏ ਏਲਨਾਬਾਦ ਪੁਲੀਸ ਟੀਮ ਨੇ ਮੱਤੂਵਾਲਾ ਖੇਤਰ ’ਚ ਨਸ਼ਾ ਤਸਕਰ ਨੂੰ ਲਗਪਗ 5 ਲੱਖ ਰੁਪਏ ਦੀ ਕੀਮਤ ਦੀ 1 ਕਿਲੋਗ੍ਰਾਮ 654 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਦਾਸ ਸਿੰਘ ਉਰਫ਼ ਭੋਲਾ ਵਜੋਂ ਹੋਈ ਹੈ। ਜਾਣਕਾਰੀ...
Advertisement
ਸੀ ਆਈ ਏ ਏਲਨਾਬਾਦ ਪੁਲੀਸ ਟੀਮ ਨੇ ਮੱਤੂਵਾਲਾ ਖੇਤਰ ’ਚ ਨਸ਼ਾ ਤਸਕਰ ਨੂੰ ਲਗਪਗ 5 ਲੱਖ ਰੁਪਏ ਦੀ ਕੀਮਤ ਦੀ 1 ਕਿਲੋਗ੍ਰਾਮ 654 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰਦਾਸ ਸਿੰਘ ਉਰਫ਼ ਭੋਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਧਰਮਵੀਰ ਸਿੰਘ ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਗਸ਼ਤ ਅਤੇ ਚੈਕਿੰਗ ਦੌਰਾਨ ਮੱਤੂਵਾਲਾ ਪਿੰਡ ਵੱਲ ਜਾ ਰਹੀ ਸੀ ਤਾਂ ਸ਼ੱਕ ਦੇ ਆਧਾਰ ’ਤੇ ਪੁਲੀਸ ਟੀਮ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋਗ੍ਰਾਮ 654 ਗ੍ਰਾਮ ਅਫੀਮ ਬਰਾਮਦ ਹੋਈ। ਪੜਤਾਲ ਦੌਰਾਨ ਤਸਕਰ ਨੇ ਖੁਲਾਸਾ ਕੀਤਾ ਕਿ ਉਹ ਇਹ ਅਫੀਮ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਲਿਆਇਆ ਸੀ ਅਤੇ ਇਸ ਨੂੰ ਰਾਣੀਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਨ ਦੀ ਯੋਜਨਾ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਆਗਾਮੀ ਜਾਂਚ ਸ਼ੁਰੂ ਕੀਤੀ ਹੈ।
Advertisement
Advertisement
Advertisement
×

