ਓਟ ਕੇਂਦਰ ’ਚੋਂ ਨਸ਼ਾ ਛੁਡਾਉਣ ਵਾਲੀ ਦਵਾਈ ਚੋਰੀ
ਨਿੱਜੀ ਪੱਤਰ ਪੇ੍ਰਕ ਫ਼ਿਰੋਜ਼ਪੁਰ, 9 ਮਾਰਚ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਗੁਰੂਹਰਸਹਾਏ ਦੇ ਓਟ ਸੈਂਟਰ ’ਚੋਂ ਅਣਪਛਾਤੇ ਚੋਰ ਸੈਂਟਰ ਦੇ ਤਾਲੇ ਤੋੜ ਕੇ ਅਲਮਾਰੀ ਵਿਚ ਰੱਖੀਆਂ ਨਸ਼ਾ ਛੁਡਾਉਣ ਵਾਲੀਆਂ ਲਗਪਗ 9...
Advertisement
ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 9 ਮਾਰਚ
Advertisement
ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਗੁਰੂਹਰਸਹਾਏ ਦੇ ਓਟ ਸੈਂਟਰ ’ਚੋਂ ਅਣਪਛਾਤੇ ਚੋਰ ਸੈਂਟਰ ਦੇ ਤਾਲੇ ਤੋੜ ਕੇ ਅਲਮਾਰੀ ਵਿਚ ਰੱਖੀਆਂ ਨਸ਼ਾ ਛੁਡਾਉਣ ਵਾਲੀਆਂ ਲਗਪਗ 9 ਹਜ਼ਾਰ ਗੋਲੀਆਂ ਚੋਰੀ ਕਰ ਕੇ ਰਫ਼ੂ ਚੱਕਰ ਹੋ ਗਏ। ਇਹ ਓਟ ਸੈਂਟਰ ਇਥੋਂ ਦੇ ਪੁਲੀਸ ਥਾਣੇ ਦੇ ਗੁਆਂਢ ਵਿਚ ਬਣਿਆ ਹੋਇਆ ਹੈ ਪਰ ਚੋਰਾਂ ਨੇ ਪੁਲੀਸ ਨੂੰ ਕੋਈ ਭਿਣਕ ਨਹੀਂ ਪੈਣ ਦਿੱਤੀ। ਸਿਵਲ ਹਸਪਤਾਲ ਗੁਰੂਹਰਸਹਾਏ ਦੀ ਐੱਸਐੱਮਓ ਡਾ. ਕਰਨਬੀਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ੳਟ ਸੈਂਟਰ ਦਾ ਸਟਾਫ਼ ਕੱਲ੍ਹ ਸਵੇਰੇ ਜਦੋਂ ਡਿਊਟੀ ’ਤੇ ਪਹੁੰਚਿਆ ਤਾਂ ਦੇਖਿਆ ਕਿ ਅਲਮਾਰੀ ਦਾ ਕੁੰਡਾ ਟੁੱਟਿਆ ਹੋਇਆ ਸੀ ਤੇ ਅਲਮਾਰੀ ਵਿਚ ਪਈਆਂ ਨਸ਼ਾ ਛੁਡਾਉਣ ਵਾਲੀਆਂ 8855 ਗੋਲੀਆਂ ਗਾਇਬ ਸਨ। ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
Advertisement
Advertisement
×