ਡੀ ਆਰ ਐੱਮ ਵੱਲੋਂ ਰੇਲਵੇ ਸਟੇਸ਼ਨ ਦਾ ਨਿਰੀਖਣ
ਉੱਤਰ ਪੱਛਮੀ ਰੇਲਵੇ ਬੀਕਾਨੇਰ ਮੰਡਲ ਦੇ ਡੀ ਆਰ ਐੱਮ ਗੌਰਵ ਗੋਵਿਲ ਨੇ ਅੱਜ ਆਦਰਸ਼ ਰੇਲਵੇ ਸਟੇਸਨ ਡੱਬਵਾਲੀ ਦਾ ਨਿਰੀਖਣ ਕੀਤਾ। ਕਲੋਨੀ ਵਿੱਚ ਇੱਕ ਥਾਂ ਪਏ ਕੂੜੇ ਨੂੰ ਵੇਖ ਕੇ ਉਨ੍ਹਾਂ ਹਨੂਮਾਨਗੜ੍ਹ ਦੇ ਸੀ ਐੱਚ ਆਈ ਤੋਂ ਜਵਾਬਤਲਬੀ ਕੀਤੀ। ਉਨ੍ਹਾਂ ਸੀ...
Advertisement
ਉੱਤਰ ਪੱਛਮੀ ਰੇਲਵੇ ਬੀਕਾਨੇਰ ਮੰਡਲ ਦੇ ਡੀ ਆਰ ਐੱਮ ਗੌਰਵ ਗੋਵਿਲ ਨੇ ਅੱਜ ਆਦਰਸ਼ ਰੇਲਵੇ ਸਟੇਸਨ ਡੱਬਵਾਲੀ ਦਾ ਨਿਰੀਖਣ ਕੀਤਾ। ਕਲੋਨੀ ਵਿੱਚ ਇੱਕ ਥਾਂ ਪਏ ਕੂੜੇ ਨੂੰ ਵੇਖ ਕੇ ਉਨ੍ਹਾਂ ਹਨੂਮਾਨਗੜ੍ਹ ਦੇ ਸੀ ਐੱਚ ਆਈ ਤੋਂ ਜਵਾਬਤਲਬੀ ਕੀਤੀ। ਉਨ੍ਹਾਂ ਸੀ ਐੱਚ ਆਈ, ਕਮਰਸ਼ੀਅਲ ਇੰਸਪੈਕਟਰ ਅਤੇ ਟਰੈਫ਼ਿਕ ਇੰਸਪੈਕਟਰ ਨੂੰ ਬੀਕਾਨੇਰ ਤਲਬ ਕਰ ਲਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧੀ ਸਮੱਸਿਆਵਾਂ ਦੇ ਮੰਗ ਪੱਤਰ ਲੈ ਕੇ ਪੁੱਜੇ ਸਨ। ਆਜ਼ਾਦੀ ਘੁਲਾਟੀਏ ਮਰਹੂਮ ਗੁਰਦੇਵ ਸਿੰਘ ਸ਼ਾਂਤ ਦੇ ਪੁੱਤਰ ਨੇ ਮੰਗ ਪੱਤਰ ਦੇ ਕੇ ਪੀਐਨਬੀ ਬੈਂਕ ਚੌਕ ਤੋਂ ਰੇਲਵੇ ਡਿੱਗੀਆਂ ਤੱਕ ਸੜਕ 20 ਫੁੱਟ ਚੌੜੀ ਕਰਨ ਦੀ ਮੰਗ ਕੀਤੀ। ਜ਼ੋਨਲ ਸਲਾਹਕਾਰ ਮੈਂਬਰ ਸੁਰੇਸ਼ ਮਿੱਤਲ ਨੇ ਵੱਖ-ਵੱਖ ਰੇਲਗੱਡੀਆਂ ਦਾ ਸਮਾਂ ਬਦਲਣ, ਨਵੀਆਂ ਸੇਵਾਵਾਂ ਸ਼ੁਰੂ ਕਰਨ ਦੀ ਮੰਗ ਕੀਤੀ।
Advertisement
Advertisement
×