ਡਰੀਮਲੈਂਡ ਪਬਲਿਕ ਸਕੂਲ ਦੀਆਂ ਖਿਡਾਰਨਾਂ ਨੇ 36 ਸੋਨ ਤਗ਼ਮੇ ਜਿੱਤੇ
ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਜਿੱਤੇ ਤਗ਼ਮੇ
ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਲੜਕੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੱਖ-ਵੱਖ ਵਰਗਾਂ 36 ਸੋਨ ਅਤੇ 14 ਚਾਂਦੀ ਦੇ ਤਗ਼ਮੇ ਜਿੱਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਜੂਡੋ ਦੇ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਪਹਿਲਾ ਅਤੇ ਦੂਜਾ ਸਥਾਨ, ਅੰਡਰ-19 ਵਰਗ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਬੈਡਮਿੰਟਨ ਦੇ ਅੰਡਰ 14, ਸ਼ਤਰੰਜ, ਕੁਰਾਸ਼ ਦੇ ਅੰਡਰ-14 ਮੁਕਾਬਲਿਆਂ ਵਿੱਚ ਤਨਿਸ਼ਕਾ, ਅਰਪਨਪ੍ਰੀਤ ਕੌਰ, ਰਾਜਦੀਪ ਕੌਰ ਅਤੇ ਸਿਮਰਨ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ। ਅੰਡਰ-17 ਵਿੱਚ ਤਮੰਨਾ, ਸੁਹਾਨੀ, ਰਵਨੀਸ਼ ਕੌਰ ਅਤੇ ਕਮਲਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਕਮਲਦੀਪ ਕੌਰ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ ਚਾਂਦੀ ਦਾ ਮੈਡਲ ਜਿੱਤਿਆ। ਸਕੇਟਿੰਗ ਦੇ ਮੁਕਾਬਲਿਆਂ ਵਿੱਚ ਪ੍ਰਭਮੀਤ ਕੌਰ ਰਨੌਤਾ ਨੇ ਪਹਿਲਾ, ਗੱਤਕਾ ਅੰਡਰ 14 ਵਿੱਚ ਏਕਮਜੋਤ ਕੌਰ, ਅਰਪਨਪ੍ਰੀਤ ਕੌਰ ਅਤੇ ਖੋਜਦੀਪ ਕੌਰ ਨੇ ਪਹਿਲਾ, ਅੰਡਰ 19 ਵਿੱਚ ਖੋਜਦੀਪ ਕੌਰ ਅਤੇ ਪਵਨਦੀਪ ਕੌਰ ਨੇ ਪਹਿਲਾ, ਕਿੱਕ ਬਾਕਸਿੰਗ ਅੰਡਰ 14 ਦੇ ਮੁਕਾਬਲਿਆਂ ਵਿੱਚ ਗੁਰਸੀਰਤ ਕੌਰ ਨੇ ਪਹਿਲਾ, ਵੈਸ਼ਨਵੀ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿੱਚ ਜਸਵੀਰ ਕੌਰ, ਬਲਜੀਤ ਕੌਰ ਅਤੇ ਨਵਨੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਤਾਨੀਆ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ, ਕਰਾਟੇ ਅੰਡਰ 14 ਵਿੱਚ ਗੁਰਲੀਨ ਕੌਰ ਨੇ ਤੀਜਾ ਸਥਾਨ, ਅੰਡਰ 17 ਵਰਗ ਵਿੱਚੋਂ ਦਿਵਿਆਂਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਤਾਈਕਵਾਂਡੋਂ ਅੰਡਰ 14 ਵਿੱਚ ਰਚਨਾ ਕੁਮਾਰੀ ਅਤੇ ਇਸ਼ਾ ਨੇ ਪਹਿਲਾ, ਅੰਡਰ 17 ਵਰਗ ਵਿੱਚ ਯੋਗਿਤਾ ਅਤੇ ਬਲਜੀਤ ਕੌਰ ਨੇ ਪਹਿਲਾ, ਨਿਸ਼ੂ ਕੌਰ ਅਤੇ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕਰਕੇ ਗੋਲਡ ਅਤੇ ਚਾਂਦੀ ਦੇ ਤਗਮੇ ਜਿੱਤੇ।