ਰਾਮਨਗਰ ਵਿੱਚ ਕੁੱਤਿਆਂ ਦੀਆਂ ਦੌੜਾਂ ਹੋਈਆਂ
ਰਾਣਾ ਜ਼ੈਲਦਾਰ ਦੇ ਕੁੱਤੇ ਨੇ ਪਹਿਲਾ ਸਥਾਨ ਹਾਸਲ ਕੀਤਾ; ਕੈਬਨਿਟ ਮੰਤਰੀ ਨੇ ਕੀਤਾ ਸਨਮਾਨਿਤ
ਪਿੰਡ ਰਾਮਨਗਰ ਵਿੱਚ ‘ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ’ ਵੱਲੋਂ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਖੁੱਡੀਆਂ ਨੇ ਕਿਹਾ ਕਿ ਕੁੱਤਿਆਂ ਦੀ ਦੌੜ ਸਾਡੀ ਵਿਰਾਸਤੀ ਖੇਡ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਨੌਜਵਾਨ ਸ਼ੌਕ ਨਾਲ ਪਾਲ ਰਹੇ ਹਨ ਅਤੇ ਇਹ ਸਾਡੇ ਵਫ਼ਾਦਾਰ ਸਾਥੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁੱਤਿਆਂ ਦੀਆਂ ਦੌੜਾਂ ਸਬੰਧੀ ਬਣਾਈ ਗਾਈਡਲਾਈਨਜ਼ ਦਾ ਪਾਲਣ ਕੀਤਾ ਗਿਆ। ਇਸ ਦੌੜ ਮੁਕਾਬਲੇ ਵਿੱਚ ਰਾਣਾ ਜ਼ੈਲਦਾਰ ਰਾਮਨਗਰ ਦੇ ਕੁੱਤੇ ਨੇ ਪਹਿਲਾ ਸਥਾਨ, ਬੌਬੀ ਸਿੱਧੂ ਦੇ ਕੁੱਤੇ ਨੇ ਦੂਜਾ ਸਥਾਨ ਅਤੇ ਸ਼ਹਿਦ ਖਾਨ ਮਾਲੇਰਕੋਟਲਾ ਦੇ ਕੁੱਤੇ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂਆਂ ਨੂੰ ਨਗਦ ਇਨਾਮ ਅਤੇ ਟ੍ਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ, ਬਲਾਕ ਪ੍ਰਧਾਨ ਗੁਰਭਗਤ ਸਿੰਘ, ਸਰਪੰਚ ਪਰਮਜੀਤ ਸਿੰਘ ਭਾਗਸਰ, ਰਵਿੰਦਰਜੀਤ ਸਿੰਘ ਚੋਹਲਾ ਸਾਹਿਬ ਤੇ ਹੋਰ ਹਾਜ਼ਰ ਸਨ।

