ਡੀਐੱਮਸੀ ਸਕੂਲ ਦੀਆਂ ਬੱਚੀਆਂ ਨੇ ਤੀਆਂ ਮਨਾਈਆਂ
ਡੀਸੀਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ’ਚ ਬੱਚੀਆਂ ਨੇ ਤੀਆਂ ਮਨਾਈਆਂ। ਇਸ ਸਬੰਧੀ ਪੂਰੇ ਸਕੂਲ ਕੈਂਪਸ ਨੂੰ ਚਰਖਿਆਂ, ਖ਼ੂਹ, ਪੁਰਾਣੇ ਭਾਂਡੇ, ਫੁਲਕਾਰੀਆਂ ਅਤੇਕਢਾਈ ਵਾਲੀਆਂ ਚਾਦਰਾਂ ਨਾਲ ਸਜਾਇਆ ਗਿਆ। ਬੱਚਿਆਂ ਲਈ ਵਿਸ਼ੇਸ਼ ਰੰਗੀਨ ਰੱਸਿਆਂ ਨਾਲ ਪੀਘਾਂ ਵੀ ਪਾਈਆਂ ਗਈਆਂ। ਪਹਿਲੀ ਤੋਂ ਬਾਰ੍ਹਵੀਂ ਜਮਾਤ...
Advertisement
ਡੀਸੀਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ’ਚ ਬੱਚੀਆਂ ਨੇ ਤੀਆਂ ਮਨਾਈਆਂ। ਇਸ ਸਬੰਧੀ ਪੂਰੇ ਸਕੂਲ ਕੈਂਪਸ ਨੂੰ ਚਰਖਿਆਂ, ਖ਼ੂਹ, ਪੁਰਾਣੇ ਭਾਂਡੇ, ਫੁਲਕਾਰੀਆਂ ਅਤੇਕਢਾਈ ਵਾਲੀਆਂ ਚਾਦਰਾਂ ਨਾਲ ਸਜਾਇਆ ਗਿਆ। ਬੱਚਿਆਂ ਲਈ ਵਿਸ਼ੇਸ਼ ਰੰਗੀਨ ਰੱਸਿਆਂ ਨਾਲ ਪੀਘਾਂ ਵੀ ਪਾਈਆਂ ਗਈਆਂ। ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ, ਗੀਤ ਅਤੇ ਲੋਕ ਗੀਤ ਗਾ ਕੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਇਸ ਮੌਕੇ ਮਿਸ ਤੀਜ ਅਤੇ ਮਹਿੰਦੀ ਲਾਉਣ ਦੇ ਮੁਕਾਬਲੇ ਵੀ ਕਰਵਾਏ ਗਏ, ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਤੀਆਂ ਦੇ ਤਿਉਹਾਰ ਦੀ ਕਿਹਾ ਕਿ ਸਾਉਣ ਮਹੀਨੇ ਦਾ ਤੀਆਂ ਨਾਲ ਖਾਸ ਸਬੰਧ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਸਕੂਲ ’ਚ ਅਕਸਰ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
Advertisement
Advertisement
×