ਕੰਪਨੀ ਪ੍ਰਬੰਧਕ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਨਿਗਲੀ
ਇੱਥੇ ਇੱਕ ਵਿਅਕਤੀ ਨੇ ਇੱਕ ਕੰਪਨੀ ਦੀ ਏਜੰਸੀ ਲਈ ਸੀ। ਇਸ ਤੋਂ ਬਾਅਦ ਫਰਮ ਬੰਦ ਕਰਨ ਉਪਰੰਤ ਕੰਪਨੀ ਦੇ ਪ੍ਰਬੰਧਕ ਨੇ ਉਸ ਤੋਂ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ, ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ...
ਇੱਥੇ ਇੱਕ ਵਿਅਕਤੀ ਨੇ ਇੱਕ ਕੰਪਨੀ ਦੀ ਏਜੰਸੀ ਲਈ ਸੀ। ਇਸ ਤੋਂ ਬਾਅਦ ਫਰਮ ਬੰਦ ਕਰਨ ਉਪਰੰਤ ਕੰਪਨੀ ਦੇ ਪ੍ਰਬੰਧਕ ਨੇ ਉਸ ਤੋਂ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ, ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਲੜਕੇ ਨੇ ਸਾਲ 2022 ਵਿੱਚ ਇਹ ਏਜੰਸੀ 7.60 ਲੱਖ ਵਿੱਚ ਲਈ ਪਰ ਬਾਅਦ ’ਚ ਬੰਦ ਕਰਨਾ ਪੈ ਗਿਆ।
ਥਾਣਾ ਸਦਰ ਮਾਨਸਾ ਦੀ ਪੁਲੀਸ ਅਨੁਸਾਰ ਮ੍ਰਿਤਕ ਰਵਿੰਦਰ ਕੁਮਾਰ ਦੇ ਪੁੱਤਰ ਆਰਿਅਨ ਗਰਗ ਨੇ ਦੱਸਿਆ ਕਿ ਉਸ ਨੇ ਇੱਕ ਕੰਪਨੀ ਦੀ ਏਜੰਸੀ ਲੱਖ ਰੁਪਏ ਵਿੱਚ ਲਈ ਅਤੇ ਉਸ ਦਾ ਦਫ਼ਤਰ ਜ਼ੀਕਰਪੁਰ ਵਿੱਚ ਖੋਲ੍ਹਿਆ ਸੀ। ਛੇ ਮਹੀਨਿਆਂ ਤੋਂ ਬਾਅਦ ਪੰਜਾਬ ਦੀ ਡੀਲਰਸ਼ਿਪ 12 ਲੱਖ ਰੁਪਏ ਵਿੱਚ ਖ਼ਰੀਦੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕੰਮ ’ਚ ਦਿੱਕਤ ਆਉਣ ਲੱਗੀ। ਇਸ ਉਪਰੰਤ ਕੰਪਨੀ ਪ੍ਰਬੰਧਕ ਗੌਰਵ ਜੋਸ਼ੀ ਟੈਂਡਰ ਪੂਰੇ ਨਾ ਹੋਣ ’ਤੇ ਜ਼ੁਰਮਾਨਾ ਲਾਉਣ ਲੱਗਿਆ, ਜਿਸ ਨੂੰ ਉਹ ਭਰਦੇ ਰਹੇ, ਪਰ ਏਜੰਸੀ ਨਾ ਚੱਲਣ ’ਤੇ ਉਨ੍ਹਾਂ ਨੇ ਬੰਦ ਕਰ ਦਿੱਤੀ। ਇਸ ਮਗਰੋਂ ਕੰਪਨੀ ਪ੍ਰਬੰਧਕਾਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਦਿੱਤਾ।
ਥਾਣਾ ਸਦਰ ਮਾਨਸਾ ਪੁਲੀਸ ਅਨੁਸਾਰ ਕੰਪਨੀ ਪ੍ਰਬੰਧਕ ਨੂੰ ਦੋ ਕਰੋੜ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਹੁਣ ਉਹ ਤਿੰਨ ਕਰੋੜ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਇਸ ਦੇ ਚੱਲਦੇ ਕੰਪਨੀ ਪ੍ਰਬੰਧਕ ਨੇ ਆਰਿਅਨ ਗਰਗ ਦੇ ਪਿਤਾ ਰਾਵਿੰਦਰ ਕੁਮਾਰ ਨੂੰ ਫੋਨ ਕਰ ਕੇ ਪੈਸਿਆਂ ਦੀ ਮੰਗ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਰਵਿੰਦਰ ਨੇ ਖ਼ੁਦਕੁਸ਼ੀ ਕਰ ਲਈ।
ਜਾਂਚ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਪ੍ਰਬੰਧਕ ਗੌਰਵ ਜੋਸ਼ੀ ਵਾਸੀ ਇੰਦੋਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

