ਪੱਤਰਕਾਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ
ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿੱਚ ਡੀਸੀ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਰਵੱਈਏ ਤੋਂ ਖ਼ਫ਼ਾ ਪੱਤਰਕਾਰਾਂ ਨੇ ਮੀਟਿੰਗ ਕੀਤੀ ਗਈ। ਪੱਤਰਕਾਰਾਂ ਦੇ ਆਗੂ ਪਰਮਜੀਤ ਢਾਬਾਂ ਅਤੇ ਰਾਜੀਵ ਰਹੇਜਾ ਨੇ ਦੱਸਿਆ ਕਿ ਡੀਸੀ ਦੇ ਰਵੱਈਏ ਖ਼ਿਲਾਫ਼ ਸਮੂਹ ਪੱਤਰਕਾਰ ਇਕਜੁੱਟ ਹੋ...
Advertisement
ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿੱਚ ਡੀਸੀ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਰਵੱਈਏ ਤੋਂ ਖ਼ਫ਼ਾ ਪੱਤਰਕਾਰਾਂ ਨੇ ਮੀਟਿੰਗ ਕੀਤੀ ਗਈ। ਪੱਤਰਕਾਰਾਂ ਦੇ ਆਗੂ ਪਰਮਜੀਤ ਢਾਬਾਂ ਅਤੇ ਰਾਜੀਵ ਰਹੇਜਾ ਨੇ ਦੱਸਿਆ ਕਿ ਡੀਸੀ ਦੇ ਰਵੱਈਏ ਖ਼ਿਲਾਫ਼ ਸਮੂਹ ਪੱਤਰਕਾਰ ਇਕਜੁੱਟ ਹੋ ਕੇ ਮੁੱਖ ਮੰਤਰੀ ਤਕ ਪਹੁੰਚ ਕਰਨਗੇ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਸੱਤਾ ਧਿਰ ਦੇ ਵਿਧਾਇਕਾਂ ਨੇ ਜੇ ਡੀਸੀ ਦੇ ਰਵੱਈਏ ਦਾ ਨੋਟਿਸ ਨਾ ਲਿਆ ਤਾਂ ਭਵਿੱਖ ਵਿੱਚ ਉਨ੍ਹਾਂ ਦਾ ਵੀ ਵਿਰੋਧ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਡਿਸਟ੍ਰਿਕਟ ਫਾਜ਼ਿਲਕਾ ਪ੍ਰੈੱਸ ਕਲੱਬ ਦਾ ਗਠਨ ਕੀਤਾ ਗਿਆ।
Advertisement
Advertisement
×