ਟੰਡਨ ਸਕੂਲ ’ਚ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ
ਟੰਡਨ ਇੰਟਰਨੈਸ਼ਨਲ ਸਕੂਲ ’ਚ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਸ਼ਿਨਪ ਕਰਵਾਈ ਗਈ ਜਿਸ ਵਿੱਚ 20 ਸਕੂਲਾਂ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮ ਨੇ ਭਾਗ ਲਿਆ। ਇਹ ਮੁਕਾਬਲੇ ਅੰਡਰ-11, 14, 17 ਤੇ 19 ਵਰਗ ਦੇ ਖਿਡਾਰੀਆਂ ਦੇ ਕਰਵਾਏ ਗਏ। ਚੈਂਪੀਅਨਸ਼ਿਪ ਦਾ ਉਦਘਾਟਨ ਸਕੂਲ...
Advertisement
ਟੰਡਨ ਇੰਟਰਨੈਸ਼ਨਲ ਸਕੂਲ ’ਚ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਸ਼ਿਨਪ ਕਰਵਾਈ ਗਈ ਜਿਸ ਵਿੱਚ 20 ਸਕੂਲਾਂ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮ ਨੇ ਭਾਗ ਲਿਆ। ਇਹ ਮੁਕਾਬਲੇ ਅੰਡਰ-11, 14, 17 ਤੇ 19 ਵਰਗ ਦੇ ਖਿਡਾਰੀਆਂ ਦੇ ਕਰਵਾਏ ਗਏ। ਚੈਂਪੀਅਨਸ਼ਿਪ ਦਾ ਉਦਘਾਟਨ ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਕੀਤਾ। ਜ਼ਿਲ੍ਹਾ ਖੇਡ ਅਧਿਕਾਰੀ ਉਮੇਸ਼ਵਰੀ ਸ਼ਰਮਾ ਨੇ ਅਗਵਾਈ ਕੀਤੀ। ਚੈਂਪੀਅਸ਼ਿਨਪ ਦੀ ਦੇਖ-ਰੇਖ ਕਰਾਟੇ ਕੋਚ ਜਗਸੀਰ ਵਰਮਾ ਨੇ ਕੀਤੀ। ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਅਗਰ ਪੜ੍ਹਾਈ ਜ਼ਰੂਰੀ ਹੈ ਤਾਂ ਖੇਡਾਂ ਵੀ ਬਹੁਤ ਜ਼ਰੂਰੀ ਹਨ। ਅੱਜ ਬੱਚੇ ਖੇਡਾਂ ਵੱਲ ਨਾ ਜਾ ਕੇ ਮੋਬਾਈਲ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਇਸ ਕਰਕੇ ਖੇਡਾਂ ਵਿਚ ਜੁੜੇ ਰਹਿਣ ਨਾਲ ਮੋਬਾਈਲ ਦੀ ਆਦਤ ਵੀ ਘਟਦੀ ਹੈ। ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ 15 ਤੋਂ ਵੱਧ ਖੇਡਾਂ ਸਕੂਲੀ ਬੱਚਿਆਂ ਨੂੰ ਖਿਡਾਈਆਂ ਜਾਦੀਆਂ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement