ਲੋੜਵੰਦਾਂ ਨੂੰ ਜ਼ਰੂਰਤ ਦਾ ਸਾਮਾਨ ਵੰਡਿਆ
ਦੀਵਾਲੀ ਦੇ ਤਿਉਹਾਰ ਮੌਕੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵੱਲੋਂ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਪ੍ਰੇਰਣਾ ਹੇਠ ‘ਬਾਕਸ ਆਫ ਜੌਇ’ ਨਾਮਕ ਦਾਨ ਮੁਹਿੰਮ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਦੀਵੇ ਤੇ ਮੋਮਬੱਤੀਆਂ ਸਜਾਉਣ, ਰੰਗੋਲੀ ਬਣਾਉਣ, ਦੀਆ ਕਰਾਫਟ ਅਤੇ...
Advertisement
ਦੀਵਾਲੀ ਦੇ ਤਿਉਹਾਰ ਮੌਕੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵੱਲੋਂ ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਪ੍ਰੇਰਣਾ ਹੇਠ ‘ਬਾਕਸ ਆਫ ਜੌਇ’ ਨਾਮਕ ਦਾਨ ਮੁਹਿੰਮ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਦੀਵੇ ਤੇ ਮੋਮਬੱਤੀਆਂ ਸਜਾਉਣ, ਰੰਗੋਲੀ ਬਣਾਉਣ, ਦੀਆ ਕਰਾਫਟ ਅਤੇ ਹੋਰ ਕਈ ਸਰਗਰਮੀਆਂ ਵਿੱਚ ਹਿੱਸਾ ਲਿਆ। ਸਕੂਲ ਦੇ ਸਟੂਡੈਂਟ ਕੌਂਸਲ ਮੈਂਬਰਾਂ ਨੇ ਸਲੱਮ ਇਲਾਕਿਆਂ, ਅਨਾਥ ਆਸ਼ਰਮਾਂ ਅਤੇ ਬਜ਼ੁਰਗ ਆਸ਼ਰਮਾਂ ਦਾ ਦੌਰਾ ਕਰਕੇ ਕੱਪੜੇ, ਖਿਡੌਣੇ, ਮਿਠਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ। ਇਹ ਸਭ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ, ਜਿਨ੍ਹਾਂ ਨੇ ਦਾਨ ਲਈ ਵੱਖ-ਵੱਖ ਚੀਜ਼ਾਂ ਭੇਜੀਆਂ। ਸਕੂਲ ਦੇ ਚੇਅਰਮੈਨ ਅਜੈ ਜਿੰਦਲ, ਐਗਜ਼ਿਕਿਊਟਿਵ ਡਾਇਰੈਕਟਰ ਰਾਕੇਸ਼ ਬਾਂਸਲ, ਡਾਇਰੈਕਟਰ ਨਿਤਿਨ ਜਿੰਦਲ, ਪ੍ਰਿੰਸਿਪਲ ਗੀਤਿਕਾ ਸ਼ਰਮਾ ਅਤੇ ਵਾਈਸ ਪ੍ਰਿੰਸਿਪਲ ਪਰਦੀਪ ਕੌਰ ਗਰੇਵਾਲ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
Advertisement
Advertisement
×

