ਜਸਵੰਤ ਗਿੱਲ ਦੀ ਕਾਵਿ-ਪੁਸਤਕ ’ਤੇ ਚਰਚਾ
ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਜੁਲਾਈ
ਇਥੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਵੱਲੋਂ ਸਥਾਨਕ ਲੋਕ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਦੀ ਪਲੇਠੀ ਕਾਵਿ-ਪੁਸਤਕ ‘ਜ਼ਿੰਦਗੀ ਦੇ ਪਰਛਾਵੇਂ‘ ’ਤੇ ਵਿਚਾਰ-ਗੋਸ਼ਟੀ ਕਰਵਾਈ ਗਈ। ਸਮਾਗਮ ਦਾ ਆਰੰਭ ਉਨ੍ਹਾਂ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾ ਕੇ ਤੇ ਸਰੋਤਿਆਂ ਦੇ ਰੂ ਬੂ ਰੂ ਹੋ ਕੇ ਕੀਤਾ। ਇਸ ਮੌਕੇ ਉੱਘੇ ਰੰਗਕਰਮੀ ਤੇ ਸਾਹਿਤਕਾਰ ਡਾ. ਕੁਲਦੀਪ ਸਿੰਘ ਦੀਪ ਪਟਿਆਲਾ ਨੇ ਲੇਖਕ ਸੰਘ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਗਲਪਕਾਰ ਪਰਮਜੀਤ ਸਿੰਘ ਮਾਨ ਚੰਡੀਗੜ੍ਹ, ਆਲੋਚਕ ਡਾ. ਸੁਰਜੀਤ ਬਰਾੜ (ਘੋਲੀਆ), ਡਾ. ਸੁਰਜੀਤ ਸਿੰਘ ਦੌਧਰ, ਸਾਬਕਾ ਡੀਪੀਆਰਓ ਗਿਆਨ ਸਿੰਘ ਤੇ ਜੰਗੀਰ ਸਿੰਘ ਖੋਖਰ ਨੇ ਸੰਬੋਧਨ ਕੀਤਾ। ਇਸ ਮੌਕੇ ਚਰਨਜੀਤ ਸਮਾਲਸਰ ਨੇ ਸ਼ਾਇਰੋ ਸ਼ਾਇਰੀ ਰਾਹੀਂ ਮੰਚ ਸੰਚਾਲਨ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਦਿਲਗੀਰ, ਰੁਪਿੰਦਰ ਕੌਰ ਬਲਾਸੀ, ਗੁਰਪ੍ਰੀਤ ਧਰਮਕੋਟ, ਡਾ. ਸਰਬਜੀਤ ਕੌਰ ਬਰਾੜ, ਧਾਮੀ ਗਿੱਲ, ਸੋਨੀ ਮੋਗਾ, ਹੈਪੀ ਸ਼ਾਇਰ, ਕਰਮਜੀਤ ਕੌਰ ਲੰਡੇਕੇ, ਦਿਲਬਾਗ ਸਿੰਘ ਬੋਡੇ, ਰਣਜੀਤ ਸਰਾਂਵਲੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਭਰਵੀਂ ਹਾਜ਼ਰੀ ਲਵਾਈ। ਇਸ ਸਮਾਗਮ ਵਿੱਚ ਕੈਪਟਨ ਜਸਵੰਤ ਸਿੰਘ ਪੰਡੋਰੀ, ਅਵਤਾਰ ਸਮਾਲਸਰ, ਗੁਰਪ੍ਰੀਤ ਸਿੰਘ ਸੋਢੀ, ਰਣਜੀਤ ਸਿੰਘ ਸੋਹੀ (ਕੈਲੀਗਰਾਫ਼ਰ) ਅਤੇ ਗੁਰਦੀਪ ਗਾਮੀਵਾਲਾ ਹਾਜ਼ਰ ਸਨ। ਅੰਤ ਵਿੱਚ ਲੇਖਿਕਾ ਸੁਖਮੰਦਰ ਕੌਰ ਮੋਗਾ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।