DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਤਰਜੀਤ ਦੇ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’ ’ਤੇ ਗੋਸ਼ਟੀ

‘ਪਰਵਾਜ਼’ ਅਤੇ ‘ਮੈਂ ਗਾਜ਼ਾ ਕਹਿੰਦਾ ਹਾਂ’ ਲੋਕ ਅਰਪਣ

  • fb
  • twitter
  • whatsapp
  • whatsapp
featured-img featured-img
ਜਸਵਿੰਦਰ ਕੌਰ ਬਿੰਦਰਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement
ਸਾਹਿਤ ਸੱਭਿਆਚਾਰ ਮੰਚ ਬਠਿੰਡਾ ਨੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਹਿਯੋਗ ਨਾਲ ਅਤਰਜੀਤ ਕਹਾਣੀਕਾਰ ਦੇ ਚਰਚਿਤ ਕਹਾਣੀ ਸੰਗ੍ਰਹਿ ‘ਸਬੂਤੇ ਕਦਮ’ ਉੱਪਰ ਇੱਥੇ ਗੋਸ਼ਟੀ ਕਰਵਾਈ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕਾ ਡਾ. ਜਸਵਿੰਦਰ ਕੌਰ ਬਿੰਦਰਾ ਨੇ ਕੀਤੀ, ਜਦ ਕਿ ਖਾਸ ਮਹਿਮਾਨਾਂ ਵਜੋਂ ਡਾ. ਜੋਗਿੰਦਰ ਸਿੰਘ ਨਿਰਾਲਾ ਤੋਂ ਇਲਾਵਾ ਜਸਵਿੰਦਰ ਜਸ ਅਤੇ ਜਸਪਾਲ ਮਾਨਖੇੜਾ ਸਮਾਰੋਹ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਾ. ਜਰਨੈਲ ਸਿੰਘ ਭਾਈਰੂਪਾ ਅਤੇ ਪੱਤਰਕਾਰ ਲੇਖਕ ਬਲਵਿੰਦਰ ਭੁੱਲਰ ਦੇ ਬੇਟੇ ਅਕਾਸ਼ਦੀਪ ਦੇ ਭਿਆਨਕ ਹਾਦਸੇ ਵਿੱਚ ਸਦੀਵੀ ਵਿਛੋੜੇ ’ਤੇ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਪ੍ਰੋ. ਜਸਕਰਨ ਜਸ ਦੀ ਨਜ਼ਮ ‘ਪਾਣੀ ਹੀ ਤਾਂ ਪੀਤਾ ਸੀ’ ਅਤੇ ਅੰਮ੍ਰਿਤਪਾਲ ਬੰਗੇ ਦੇ ਸਫ਼ਾਈ ਸੇਵਕਾਂ ਨੂੰ ਸਮਰਪਿਤ ਗੀਤ ‘ਨੀਚ ਕੌਣ ਹੈ ਅਜੇ ਤੱਕ ਸਮਝ ਨਾ ਆਈ’ ’ਤੇ ਖੂਬ ਤਾੜੀਆਂ ਵੱਜੀਆਂ।

ਜਸਪਾਲ ਮਾਨਖੇੜਾ ਨੇ ਮਹਿਮਾਨ ਵਿਦਵਾਨਾਂ, ਆਲੋਚਕਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ‘ਜੀ ਆਇਆ’ ਕਿਹਾ। ਸਮੀਖਿਆਕਾਰ ਡਾ. ਬਲਰਾਜ ਸਿੰਘ ਡੱਬਵਾਲੀ ਹੁਰਾਂ ਅਤੇ ਡਾ. ਪਰਮਜੀਤ ਸਿੰਘ ਪਟਿਆਲਾ ਨੇ ‘ਸਬੂਤੇ ਕਦਮ’ ਪੁਸਤਕ ’ਤੇ ਖੋਜ ਪੱਤਰ ਪੜ੍ਹੇ। ਪਰਚਿਆਂ ਉੱਪਰ ਬਹਿਸ ਦਾ ਆਰੰਭ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤਾ। ਡਾ. ਸੁਰਜੀਤ ਬਰਾੜ ਘੋਲੀਆ ਅਤੇ ਪ੍ਰੋ. ਮਨਜੀਤ ਸਿੰਘ ਢਿੱਲਵਾਂ ਨੇ ਬਹਿਸ ਨੂੰ ਅੱਗੇ ਤੋਰਿਆ। ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਹਾਣੀਆਂ ਦੀ ਸਿਰਜਣ ਪ੍ਰਕਿਰਿਆ ਅਤੇ ਪੇਸ਼ਕਾਰੀ ਪੱਖੋਂ ਕਹਾਣੀਆਂ ਨੂੰ ਉੱਤਮ ਦਰਜੇ ਦੀ ਰਚਨਾ ਕਿਹਾ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਜਸਵਿੰਦਰ ਕੌਰ ਬਿੰਦਰਾ ਨੇ ‘ਸਬੂਤੇ ਕਦਮ’ ਦੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਕਿਹਾ ਕਿ ‘ਅਦਨੇ ਹੋਣ ਦੀ ਬਜਾਏ ਉਹ ਨਾਇਕ ਬਣ ਕੇ ਉੱਭਰਦੇ ਹਨ’।

Advertisement

ਸਮਾਗਮ ਦੇ ਅੰਤਲੇ ਪੜਾਅ ’ਤੇ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਉੱਥੋਂ ਦੇ ਕੁਦਰਤ ਪ੍ਰੇਮੀ ਅੰਦੋਲਨਕਾਰੀ ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾਅ ਕਰਨ ਦੇ ਦੋਵੇਂ ਹੱਥ ਖੜ੍ਹੇ ਕਰ ਕੇ ਮਤੇ ਪਾਸ ਕੀਤੇ ਗਏ। ‘ਪਰਵਾਜ਼’ ਮੈਗਜ਼ੀਨ ਅੰਕ-30 ਅਤੇ ਕਾਵਿ ਪੁਸਤਕ ‘ਮੈਂ ਗਾਜ਼ਾ ਕਹਿੰਦਾ ਹਾਂ’ ਰਿਲੀਜ਼ ਕੀਤੇ ਗਏ। ਮੰਚ ਸੰਚਾਲਨ ਦਾ ਕਾਰਜ ਸਾਹਿਤ ਸੱਭਿਆਚਾਰ ਮੰਚ ਦੇ ਜਨਰਲ ਸਕੱਤਰ ਸੁਖਵਿੰਦਰ ਜੀਦਾ ਨੇ ਨਿਭਾਇਆ।

Advertisement

Advertisement
×